ਗੁਰਦਾਸਪੁਰ, 19 ਮਈ (ਚੱਕਰਾਜਾ)-ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਪਿੰ੍ਰਸੀਪਲ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਨਿਯੁਕਤੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ, ਵਾਈਸ, ਹਾਊਸ ਤੇ ਹਾਊਸ ਵਾਈਸ ਕੈਪਟਨਾਂ ਲਈ ਕਈ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਦਰਸਾਉਂਦੇ ਭਾਸ਼ਣਾਂ ਰਾਹੀਂ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਦੇ ਆਧਾਰ 'ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪਿ੍ੰਸਦੀਪ ਸਿੰਘ ਤੇ ਮਹਿਕਪ੍ਰੀਤ ਕੌਰ ਨੰੂ ਕੈਪਟਨ ਚੁਣਿਆ ਗਿਆ | ਜਦੋਂ ਕਿ ਜਤਿੰਦਰ ਸਿੰਘ ਤੇ ਜਾਨਵੀ ਸਰੰਗਲ ਦੀ ਚੋਣ ਚੀਫ਼ ਐਡੀਟਰ ਵਜੋਂ ਹੋਈ ਹੈ | ਗਿਆਰ੍ਹਵੀਂ ਦੇ ਗੁਰਨੂਰ ਸਿੰਘ ਤੇ ਮਨਮੀਤ ਕੌਰ ਦੀ ਨੰੂ ਵਾਈਸ ਕੈਪਟਨ, ਜੈਦੀਪ ਸਿੰਘ ਤੇ ਮਨਪ੍ਰੀਤ ਨੰੂ ਸਟੋਪਟਸ ਕੈਪਟਨ ਚੁਣਿਆ ਗਿਆ | ਇਸ ਤੋਂ ਇਲਾਵਾ ਐਮਰੈਲੰਡ, ਰੂਬੀ, ਸਫਾਇਰ ਤੇ ਟੋਪਾਜ਼ ਹਾਊਸ ਦੇ ਵਿਦਿਆਰਥੀਆਂ ਦੀ ਹਾਊਸ ਕੈਪਟਨ, ਵਾਈਸ ਕੈਪਟਨ, ਹਾਊਸ ਪਰਫੈਕਟ ਲਈ ਚੋਣ ਕੀਤੀ ਗਈ | ਜਿਸ 'ਚ ਐਮਰੇਲੰਡ ਹਾਊਸ ਦੇ ਸਹਿਜਦੀਪ ਸਿੰਘ ਤੇ ਮਹਿਕਪ੍ਰੀਤ ਕੌਰ ਨੂੰ ਹਾਊਸ ਕੈਪਟਨ, ਹਾਊਸ ਵਾਈਸ ਕੈਪਟਨ ਅਨਮੋਲਪ੍ਰੀਤ ਕੌਰ, ਰੂਬੀ ਹਾਊਸ ਦੇ ਮਹਿਕਦੀਪ ਕੌਰ ਤੇ ਹਰਕੀਰਤ ਸਿੰਘ ਹਾਊਸ ਕੈਪਟਨ, ਹਾਊਸ ਵਾਈਸ ਕੈਪਟਨ ਨਵਨੀਤ ਕੌਰ ਤੇ ਜਸਲੀਨ ਕੌਰ, ਸਫਾਇਰ ਹਾਊਸ ਦੇ ਅਨਮੋਲਪ੍ਰੀਤ ਕੌਰ ਤੇ ਯਕਸ਼, ਹਾਊਸ ਵਾਈਸ ਕੈਪਟਨ ਪ੍ਰਭਲੀਨ ਕੌਰ ਤੇ ਜਸਕੀਰਤ ਕੌਰ, ਟੋਪਾਜ਼ ਹਾਊਸ ਦੇ ਜਸਮੀਤ ਕੌਰ ਤੇ ਸਹਿਜਪ੍ਰੀਤ ਕੌਰ ਹਾਊਸ ਕੈਪਟਨ, ਹਾਊਸ ਵਾਈਸ ਕੈਪਟਨ ਜਸਕੀਰਤ ਕੌਰ ਤੇ ਜਸਲੀਨ ਕੌਰ ਵਜੋਂ ਹੋਈ | ਚੁਣੇ ਗਏ ਵਿਦਿਆਰਥੀਆਂ ਨੂੰ ਚੇਅਰਪਰਸਨ ਦਲਜੀਤ ਕੌਰ, ਐਮ.ਡੀ ਜੈਦੀਪ ਸਿੰਘ ਤੇ ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਸਕੂਲ ਫਲੈਗ, ਹਾਊਸ ਫਲੈਗ ਤੇ ਸੈਸ਼ੇ ਪਹਿਨਾ ਕੇ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਭਵਿੱਖ 'ਚ ਸਫ਼ਲ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ | ਚੇਅਰਪਰਸਨ ਦਲਜੀਤ ਕੌਰ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਕੇਵਲ ਕਿਤਾਬੀ ਗਿਆਨ ਤੱਕ ਸੀਮਿਤ ਨਾ ਰੱਖ ਕੇ ਉਨ੍ਹਾਂ ਨੂੰ ਜੀਵਨ ਦੀ ਹਰ ਚੁਣੌਤੀ ਦਾ ਸਾਹਮਣਾ ਕਰਨ ਯੋਗ ਬਣਾਉਣਾ ਹੈ | ਐਮ.ਡੀ ਜੈਦੀਪ ਸਿੰਘ ਨੇ ਕਿਹਾ ਕਿ ਅੱਜ ਦਾ ਯੁੱਗ ਮੁਕਾਬਲੇ ਦਾ ਯੁੱਗ ਹੈ ਤੇ ਵਿਦਿਆਰਥੀਆਂ ਲਈ ਸਿੱਖਿਆ ਦੇ ਨਾਲ ਵਿਅਕਤੀਗਤ ਵਿਕਾਸ ਵੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਨੂੰ ਆਧੁਨਿਕ ਤੇ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਵਚਨਬੱਧ ਹੈ | ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਸਕੂਲ ਦੀ ਪਹਿਲੀ ਤਰਜੀਹ ਹੈ ਤੇ ਅਜਿਹੇ ਰਚਨਾਤਮਿਕ ਤੇ ਪੇ੍ਰਰਨਾਦਾਇਕ ਸਮਾਗਮ ਵਿਦਿਆਰਥੀਆਂ 'ਚ ਨਵੀਂ ਸੋਚ ਤੇ ਆਤਮ-ਨਿਰਭਰਤਾ ਪੈਦਾ ਕਰਦੇ ਹਨ |