02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਿੰਡ ਕੇਸ਼ੋਪੁਰ ਦੇ ਸ਼ਮਸ਼ਾਨਘਾਟ 'ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

ਅਜੀਤ ਡੈਸਕ 20-05-2026
ਬਹਿਰਾਮਪੁਰ, 19 ਮਈ (ਪ੍ਰੋ: ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਕੇਸ਼ੋਪੁਰ ਦੇ ਸ਼ਮਸ਼ਾਨਘਾਟ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਇਲਾਕੇ ਵਿਚ ਚਰਚਾ ਹੈ | ਮਿਲੀ ਜਾਣਕਾਰੀ ਅਨੁਸਾਰ ਜਦੋਂ ਪਿੰਡ ਦਾ ਇਕ ਵਿਅਕਤੀ ਆਪਣੇ ਖੇਤਾਂ ਨੰੂ ਜਾ ਰਿਹਾ ਸੀ ਤਾਂ ਉਸ ਨੇ ਸ਼ਮਸ਼ਾਨਘਾਟ ਵਿਖੇ ਇਕ ਵਿਅਕਤੀ ਦੀ ਲਾਸ਼ ਨੰੂ ਦੇਖਿਆ | ਜਿਸ ਦੀ ਜਾਣਕਾਰੀ ਤੁਰੰਤ ਉਸ ਵਲੋਂ ਥਾਣਾ ਬਹਿਰਾਮਪੁਰ ਦੀ ਪੁਲਿਸ ਨੰੂ ਦਿੱਤੀ ਗਈ | ਪੁਲਿਸ ਨੇ ਮੌਕੇ 'ਤੇ ਪਹੁੰਚ ਦੇ ਦੇਖਿਆ ਤਾਂ ਪੰਛੀਆਂ ਤੇ ਜਾਨਵਰਾਂ ਨੇ ਲਾਸ਼ ਨੰੂ ਖ਼ਰਾਬ ਕਰ ਦਿੱਤਾ ਸੀ | ਜਿਸ ਕਾਰਨ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ | ਇਸ ਸਬੰਧੀ ਥਾਣਾ ਮੁਖੀ ਸਾਹਿਲ ਪਠਾਨੀਆ ਨੇ ਦੱਸਿਆ ਕਿ ਲਾਸ਼ ਨੰੂ ਕਬਜ਼ੇ ਵਿਚ ਲੈ ਕੇ ਪਹਿਚਾਣ ਲਈ 72 ਘੰਟੇ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾ ਘਰ ਵਿਚ ਰੱਖਿਆ ਜਾਵੇਗਾ ਅਤੇ ਪਹਿਚਾਣ ਹੋਣ ਉਪਰੰਤ ਅਗਲੀ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਬਟਾਲਾ ਦੇ ਵਾਰਡ ਨੰਬਰ 19 'ਚੋਂ ਅਨੂੰ ਬਾਲਾ ਦੇ ਹੱਕ ਵਿਚ ਚੋਣ ਪ੍ਰਚਾਰ ਸਿਖਰਾਂ 'ਤੇ <br/> ਅਗਲੀ ਖ਼ਬਰ ਤਿੱਬੜ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਘਰ 'ਤੇ ਫਾਈਰਿੰਗ-ਪੁਲਿਸ ਵਲੋਂ ਜਾਂਚ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।