02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ 8 ਉਮੀਦਵਾਰ ਚੋਣ ਮੈਦਾਨ 'ਚ <br/>

ਅਜੀਤ ਡੈਸਕ 20-05-2026
ਬਟਾਲਾ, 19 ਮਈ (ਸਤਿੰਦਰ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦਿਹਾਤੀ ਪ੍ਰਧਾਨ ਮਨਜਿੰਦਰ ਸਿੰਘ ਬੱਲ ਤੇ ਬਟਾਲਾ ਹਲਕੇ ਦੇ ਇੰਚਾਰਜ ਪਿ੍ਥੀਪਾਲ ਸਿੰਘ ਨੇ ਸਾਥੀਆਂ ਸਮੇਤ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਨਗਰ ਨਿਗਮ ਬਟਾਲਾ ਦੀ ਚੋਣ ਵਿਚ 20 ਉਮੀਦਵਾਰ ਮੈਦਾਨ ਵਿਚ ਉਤਾਰੇ ਸਨ, ਪ੍ਰੰਤੂ ਸੱਤਾਧਾਰੀ ਧਿਰ ਵਲੋਂ ਕਥਿਤ ਤੌਰ 'ਤੇ ਧੱਕੇਸ਼ਾਹੀ ਕਰਕੇ ਸਾਡੇ 12 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ ਤੇ ਸਿਰਫ 8 ਉਮੀਦਵਾਰਾਂ ਦੇ ਕਾਗਜ ਸਹੀ ਕੀਤੇ ਹਨ | ਉਨ੍ਹਾਂ ਦੱਸਿਆ ਕਿ ਜਥੇਦਾਰ ਸਤਨਾਮ ਸਿੰਘ ਵਾਰਡ ਨੰਬਰ 29, ਦਿਲਬਾਗ ਸਿੰਘ ਵਾਰਡ ਨੰਬਰ 3, ਪ੍ਰਭਦੀਪ ਸਿੰਘ ਵਾਰਡ ਨੰਬਰ 21, ਕਮਲਪ੍ਰੀਤ ਕੌਰ ਵਾਰਡ ਨੰਬਰ 49, ਰਮਨਦੀਪ ਕੌਰ ਵਾਰਡ ਨੰਬਰ 19, ਮੈਡਮ ਕਮਲ ਵੋਹਰਾ ਵਾਰਡ ਨੰਬਰ 10, ਹਰਪ੍ਰੀਤ ਸਿੰਘ ਹੀਰਾ ਵਾਰਡ ਨੰਬਰ 11, ਸਿਮਰਨਜੀਤ ਕੌਰ ਵਾਰਡ ਨੰਬਰ 50 ਪਾਰਟੀ ਦੇ ਉਮੀਦਵਾਰ ਹੋਣਗੇ | ਉਨ੍ਹਾਂ ਇਨ੍ਹਾਂ ਉਮੀਦਵਾਰਾਂ ਨੂੰ ਚੋਣਾਂ ਦੌਰਾਨ ਪਾਰਟੀ ਵਲੋਂ ਅਧਿਕਾਰਤ ਤੌਰ 'ਤੇ ਉਮੀਦਵਾਰ ਐਲਾਨਿਆ ਤੇ ਕਿਹਾ ਕਿ ਇਨ੍ਹਾਂ ਦੀ ਹੀ ਪਾਰਟੀ ਵਲੋਂ ਮਦਦ ਕੀਤੀ ਜਾਵੇਗੀ | ਸ: ਬੱਲ ਅਤੇ ਸ: ਪਿ੍ਥੀਪਾਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਚੋਣਾਂ ਮੁੱਖ ਤੌਰ 'ਤੇ ਬਟਾਲਾ ਵਿਚ ਨਸ਼ਿਆਂ ਦੇ ਹੜ੍ਹ ਨੂੰ ਖਤਮ ਕਰਨ ਲਈ, ਫਿਰੌਤੀਆਂ ਤੇ ਲੱੁਟਾਂ-ਖੋਹਾਂ ਦੇ ਖਾਤਮੇ ਲਈ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਲੜੀਆਂ ਜਾਣਗੀਆਂ | ਬਟਾਲਾ ਸ਼ਹਿਰ ਦੀ ਤਰੱਕੀ ਤੇ ਵਿਕਾਸ ਲਈ ਮੌਜੂਦਾ ਸਰਕਾਰਾਂ ਨਾਲੋਂ ਕਈ ਗੁਣਾਂ ਵੱਧ ਕੰਮ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਇਹ ਚੋਣਾਂ ਭਾਈ ਅੰਮਿ੍ਤਪਾਲ ਸਿੰਘ ਹੋਰਾਂ ਦੀ ਵਿਚਾਰਧਾਰਾ ਤੇ ਸਾਫ-ਸੁਥਰੇ ਢੰਗ ਨਾਲ ਲੜੀਆਂ ਜਾਣਗੀਆਂ, ਇਹ ਪੰਜਾਬ ਤੇ ਨੌਜਵਾਨੀ ਦਾ ਭਵਿੱਖ ਬਣਾਉਣ ਲਈ ਸੰਕਲਪ ਹੈ | ਚੋਣਾਂ ਵਿਚ ਸਰਾਬ ਤੇ ਕਿਸੇ ਪ੍ਰਕਾਰ ਦੇ ਨਸ਼ੇ ਨਹੀਂ ਵੰਡੇ ਜਾਣਗੇ ਤੇ ਕਿਸੇ ਵੀ ਵੋਟਰ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਲਾਲਚ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਖੁਸ਼ਕਰਨ ਸਿੰਘ ਹੇਅਰ, ਜਥੇਦਾਰ ਜਗਦੀਸ਼ ਸਿੰਘ, ਜਤਿੰਦਰ ਸਿੰਘ ਭੱਟੀ, ਗੁਰਦੀਪ ਸਿੰਘ ਮਾਡਰਨ ਕਾਲੋਨੀ, ਬਲਵਿੰਦਰ ਸਿੰਘ ਗਾਂਧੀ ਨਗਰ, ਬਲਕਾਰ ਸਿੰਘ, ਗੁਰਮੁਖ ਸਿੰਘ ਬੱਬਲ, ਜਸਬੀਰ ਸਿੰਘ ਕਾਹਨੂੰਵਾਨ ਰੋਡ, ਮਨਜੀਤ ਸਿੰਘ ਸਰਪੰਚ, ਨਰਿੰਦਰ ਸਿੰਘ ਹਸਨਪੁਰਾ, ਕਵਲਪ੍ਰੀਤ ਸਿੰਘ ਮੋਨੂੰ, ਮਨਜੀਤ ਸਿੰਘ ਹਸਨਪੁਰ, ਪਲਵਿੰਦਰ ਸਿੰਘ ਮੱਲੀ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਢੰਡੇ ਤੋਂ ਕਈ ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਨਗਰ ਕੌਸਲ ਤੋਂ 4 ਉਮੀਦਰਵਾਰ ਬਿਨ੍ਹਾਂ ਮੁਕਾਬਲਾ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।