ਊਧਨਵਾਲ, 19 ਮਈ (ਪਰਗਟ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਪਿੰਡ ਢੰਡੇ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਈ ਪਰਿਵਾਰਾਂ ਨੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਦੀ ਅਗਵਾਈ 'ਚ ਅਕਾਲੀ ਦਲ ਦਾ ਪੱਲਾ ਫੜਿਆ | ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ 'ਚ ਰਣਧੀਰ ਸਿੰਘ, ਦਲਬੀਰ ਸਿੰਘ, ਅੰਮਿ੍ਤਪਾਲ ਸਿੰਘ, ਅਮਨਦੀਪ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ, ਤਰਲੋਕ ਸਿੰਘ, ਭੁਪਿੰਦਰ ਸਿੰਘ, ਮੇਜਰ ਸਿੰਘ, ਦਲੀਪ ਸਿੰਘ, ਰਵਿੰਦਰ ਸਿੰਘ, ਲਖਬੀਰ ਸਿੰਘ, ਪ੍ਰਭਦੀਪ ਸਿੰਘ, ਅਜੀਤ ਸਿੰਘ, ਆਤਮਾ ਸਿੰਘ, ਗੁਰਿੰਦਰਪਾਲ ਸਿੰਘ, ਅਕਾਸ਼ਦੀਪ ਸਿੰਘ, ਜਸਵੰਤ ਸਿੰਘ ਆਦਿ ਸਨ | ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ 2027 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਤਿਆਰ ਬੈਠੇ ਹਨ | ਇਸ ਮੌਕੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਕੈਪਟਨ ਕੁਲਵਿੰਦਰ ਸਿੰਘ ਲਾਡੀ ਜਰਨਲ ਸਕੱਤਰ ਐੱਸ.ਸੀ. ਵਿੰਗ ਪੰਜਾਬ, ਸਰਕਲ ਖੁਜਾਲਾ ਤੋਂ ਐੱਸ.ਸੀ. ਵਿੰਗ ਪ੍ਰਧਾਨ ਡਾ. ਸੁਖਰਾਜ ਸਿੰਘ ਸਨੀ ਕਾਜ਼ਮਪੁਰ, ਅਮਰੀਕ ਸਿੰਘ ਮੰਡਿਆਲਾ, ਬੰਟੀ ਘੁਮਾਣ ਆਦਿ ਹਾਜ਼ਰ ਸਨ |