02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ੍ਰੀਮਤੀ ਰਮਾ ਚੋਪੜਾ ਕਾਲਜ ਨੇ ਬੀ.ਐਸ.ਸੀ. ਅਰਥ ਸ਼ਾਸਤਰ ਦੇ ਪੰਜਵੇਂ ਸਮੈਸਟਰ ਦਾ ਨਤੀਜਾ ਰਿਹਾ 100 ਫੀਸਦੀ

ਅਜੀਤ ਡੈਸਕ 20-05-2026
ਪਠਾਨਕੋਟ, 19 ਮਈ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਵਿਖੇ ਬੀ.ਐਸ.ਸੀ. ਅਰਥ ਸ਼ਾਸਤਰ ਪ੍ਰੋਗਰਾਮ ਦੇ ਪੰਜਵੇਂ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ | ਵਿਦਿਆਰਥਣ ਵੰਸ਼ੀਕਾ ਨੇ 7.48 ਐਸ.ਜੀ.ਐਮ.ਏ. ਅੰਕਾਂ ਨਾਲ ਆਪਣੀ ਕਲਾਸ 'ਚ ਪਹਿਲਾ ਸਥਾਨ, ਰੀਤਿਕਾ ਨੇ 7.47 ਐਸ.ਜੀ.ਐਮ.ਏ. ਅੰਕਾਂ ਨਾਲ ਦੂਜਾ ਸਥਾਨ, ਨੇਹਾ ਨੇ 7.00 ਐਸ.ਜੀ.ਐਮ.ਏ. ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਡਾ: ਪਿ੍ਯੰਕਾ ਚੁੱਘ, ਕਾਲਜ ਦੀ ਸਮੁੱਚੀ ਪ੍ਰਬੰਧਨ ਕਮੇਟੀ ਅਤੇ ਫੈਕਲਟੀ ਨੇ ਇਸ ਸਫਲਤਾ ਦਾ ਸਿਹਰਾ ਸਾਧਨਾ ਦੀ ਸਖ਼ਤ ਮਿਹਨਤ ਨੂੰ ਦਿੱਤਾ | ਕਾਲਜ ਦੇ ਪਿ੍ੰਸੀਪਲ ਡਾ: ਪਿ੍ਯੰਕਾ ਚੁੱਘ ਨੇ ਕਿਹਾ ਕਿ ਬੀ.ਐਸ.ਸੀ. ਅਰਥ ਸ਼ਾਸਤਰ ਵਿਭਾਗ ਇਕ ਬਹੁਤ ਹੀ ਮਿਹਨਤੀ ਵਿਭਾਗ ਹੈ | ਸਾਰੇ ਲੈਕਚਰਾਰ ਆਪਣੇ-ਆਪਣੇ ਖੇਤਰਾਂ ਦੇ ਮਾਹਿਰ ਹਨ ਤੇ ਅੱਜ ਦੇ ਆਧੁਨਿਕ ਯੁੱਗ 'ਚ ਵਿਦਿਆਰਥੀਆਂ ਨੂੰ ਸਹੀ ਮਾਰਗ ਦਰਸ਼ਨ ਪ੍ਰਦਾਨ ਕਰ ਰਹੇ ਹਨ | ਇਸ ਮੌਕੇ ਪਿ੍ੰਸੀਪਲ ਡਾ: ਪਿ੍ਯੰਕਾ ਚੁੱਘ ਨੇ ਅਰਥ ਸ਼ਾਸਤਰ ਵਿਭਾਗ ਦੇ ਲੈਕਚਰਾਰਾਂ, ਪ੍ਰੋ: ਗੁਰਮੀਤ ਕੌਰ, ਪ੍ਰੋ: ਰਸ਼ਮੀ, ਪ੍ਰੋ: ਸੁਨੰਦਾ, ਪ੍ਰੋ: ਰਾਧਿਕਾ, ਪ੍ਰੋ: ਵੀਨੂ ਤੇ ਪ੍ਰੋ: ਦੀਪਿਕਾ ਨੂੰ ਵਧਾਈ ਦਿੱਤੀ ਤੇ ਮਾਪਿਆਂ ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਪਰਿਵਾਰ ਦਿਵਸ ਮੌਕੇ ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਵਿਚ 'ਪੇਰੇਂਟਸ ਕਿ੍ਕਟ ਲੀਗ' ਦਾ ਸ਼ਾਨਦਾਰ ਆਯੋਜਨ <br/> ਅਗਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਢਿੱਲਵਾਂ ਵਿਖੇ ਲੋਕ ਸੇਵਾ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।