02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਰਿਵਾਰ ਦਿਵਸ ਮੌਕੇ ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਵਿਚ 'ਪੇਰੇਂਟਸ ਕਿ੍ਕਟ ਲੀਗ' ਦਾ ਸ਼ਾਨਦਾਰ ਆਯੋਜਨ <br/>

ਅਜੀਤ ਡੈਸਕ 20-05-2026
ਪਠਾਨਕੋਟ, 19 ਮਈ (ਸੰਧੂ)-ਪਰਿਵਾਰ ਦਿਵਸ ਮੌਕੇ ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਵਿਚ 'ਪੇਰੈਂਟਸ ਕਿ੍ਕਟ ਲੀਗ' ਦਾ ਆਯੋਜਨ ਕੀਤਾ ਗਿਆ | ਇਸ ਵਿਸ਼ੇਸ਼ ਪ੍ਰੋਗਰਾਮ ਦਾ ਮੁੱਖ ਉਦੇਸ਼ ਮਾਪਿਆਂ, ਵਿਦਿਆਰਥੀਆਂ ਤੇ ਸਕੂਲ ਵਿਚਕਾਰ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਤੇ ਪਰਿਵਾਰ ਦੀ ਮਹੱਤਤਾ ਨੂੰ ਖ਼ੁਸ਼ੀ ਭਰੇ ਤਿਉਹਾਰ ਵਜੋਂ ਮਨਾਉਣਾ ਸੀ | ਇਸ ਕਿ੍ਕਟ ਲੀਗ 'ਚ ਕੁੱਲ ਚਾਰ ਟੀਮਾਂ ਨੇ ਹਿੱਸਾ ਲਿਆ ਤੇ ਪੂਰੇ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਕਈ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ | ਮਾਪਿਆਂ ਨੇ ਮੈਦਾਨ ਵਿਚ ਆਪਣੀ ਖੇਡ ਪ੍ਰਤਿਭਾ, ਅਨੁਸ਼ਾਸਨ ਤੇ ਟੀਮ ਸਪਿਰਿਟ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਫਾਈਨਲ ਮੁਕਾਬਲਾ ਕਾਫ਼ੀ ਰੋਮਾਂਚ ਨਾਲ ਭਰਪੂਰ ਰਿਹਾ, ਜਿਸ ਵਿਚ 'ਕੈਲੇਡੋਨੀਅਨ ਸਟਰਾਇਕਰਸ' ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ | ਟੀਮ ਦੇ ਕਪਤਾਨ ਅਭਿਸ਼ੇਕ ਮਹਾਜਨ ਨੇ ਸ਼ਾਨਦਾਰ ਲੀਡਰਸ਼ਿਪ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਨੂੰ ਰਣਨੀਤੀ ਅਤੇ ਆਤਮਵਿਸ਼ਵਾਸ ਨਾਲ ਜਿੱਤ ਤੱਕ ਪਹੁੰਚਾਇਆ | ਇਸ ਮੌਕੇ ਦਾ ਸਭ ਤੋਂ ਵੱਡਾ ਆਕਰਸ਼ਨ 'ਲੱਕੀ ਡਰਾਅ ' ਰਿਹਾ, ਜਿਸ ਵਿਚ ਜੇਤੂ ਨੂੰ ਏਅਰਪੋਡਸ 4 ਇਨਾਮ ਵਜੋਂ ਭੇਟ ਕੀਤੇ ਗਏ | ਸਕੂਲ ਦੀ ਪਿ੍ੰਸੀਪਲ ਸ਼ਗੁਨ ਗੁਪਤਾ ਨੇ ਇਸ ਮੌਕੇ ਕਿਹਾ ਕਿ ਪਰਿਵਾਰ ਅਤੇ ਸਕੂਲ ਦਾ ਰਿਸ਼ਤਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਸਭ ਤੋਂ ਮਜ਼ਬੂਤ ਨੀਂਹ ਹੁੰਦਾ ਹੈ |

ਪਿਛਲੀ ਖ਼ਬਰ ਆਰਿਆ ਮਹਿਲਾ ਮਹਾਂਵਿਦਿਆਲੇ ਪਠਾਨਕੋਟ ਦੇ ਡੀ-ਲਿਬ ਕੋਰਸ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਕਾਲਜ ਨੇ ਬੀ.ਐਸ.ਸੀ. ਅਰਥ ਸ਼ਾਸਤਰ ਦੇ ਪੰਜਵੇਂ ਸਮੈਸਟਰ ਦਾ ਨਤੀਜਾ ਰਿਹਾ 100 ਫੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।