03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਆਰਿਆ ਮਹਿਲਾ ਮਹਾਂਵਿਦਿਆਲੇ ਪਠਾਨਕੋਟ ਦੇ ਡੀ-ਲਿਬ ਕੋਰਸ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 20-05-2026
ਪਠਾਨਕੋਟ, 19 ਮਈ (ਸੰਧੂ)-ਆਰਿਆ ਮਹਿਲਾ ਮਹਾਂਵਿਦਿਆਲੇ ਪਠਾਨਕੋਟ ਦੇ ਡੀ-ਲਿਬ ਕੋਰਸ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਮਹਾਂਵਿਦਿਆਲੇ ਦੇ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਵਿਦਿਆਰਥਣ ਸ਼ਿਵਾਨੀ ਨੇ 7.80 ਸੀ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਜ਼ਿਲ੍ਹੇ 'ਚ ਦੂਜਾ ਤੇ ਯੂਨੀਵਰਸਿਟੀ ਵਿਚ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਵਿਸ਼ਾਲੀ ਨੇ 7.60 ਸੀ.ਜੀ.ਪੀ.ਏ. ਅੰਕ ਲੈ ਕੇ ਜ਼ਿਲ੍ਹੇ 'ਚ ਤੀਜਾ ਤੇ ਯੂਨੀਵਰਸਿਟੀ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਆਸਥਾ ਅਵਸਥੀ ਨੇ 7.20 ਸੀ.ਜੀ.ਪੀ.ਏ. ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚ ਪੰਜਵਾਂ ਸਥਾਨ ਪ੍ਰਾਪਤ ਕੀਤਾ, ਜਦਕਿ ਪ੍ਰੀਆ ਸੈਣੀ ਨੇ 6.40 ਸੀ.ਜੀ.ਪੀ.ਏ. ਅੰਕ ਲੈ ਕੇ ਯੂਨੀਵਰਸਿਟੀ ਵਿਚ ਦਸਵਾਂ ਸਥਾਨ ਹਾਸਲ ਕੀਤਾ | ਡਾ: ਗੁਰਮੀਤ ਕੌਰ ਨੇ ਕਿਹਾ ਕਿ ਇਹ ਨਤੀਜਾ ਵਿਦਿਆਰਥਣਾਂ ਦੀ ਕਠਿਨ ਮਿਹਨਤ ਤੇ ਸੰਬੰਧਿਤ ਵਿਭਾਗ ਦੇ ਅਧਿਆਪਕਾਂ ਦੀ ਲਗਨ ਦਾ ਪਰਿਣਾਮ ਹੈ | ਉਨ੍ਹਾਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸੰਬੰਧਿਤ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਮਹਾਂਵਿਦਿਆਲੇ ਵਿਚ ਚੱਲ ਰਹੇ ਬੀ-ਲਿਬ ਅਤੇ ਡੀ-ਲਿਬ ਕੋਰਸਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥਣਾਂ ਇਨ੍ਹਾਂ ਕੋਰਸਾਂ ਰਾਹੀਂ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕਦੀਆਂ ਹਨ |
ਪਿਛਲੀ ਖ਼ਬਰ ਏਾਜਲਸ ਪਬਲਿਕ ਸਕੂਲ ਮਾਮੂਨ 'ਚ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਤੇ ਗੁਣਵੱਤਾ ਭਰੀ ਸਿੱਖਿਆ <b... ਅਗਲੀ ਖ਼ਬਰ ਪਰਿਵਾਰ ਦਿਵਸ ਮੌਕੇ ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਵਿਚ 'ਪੇਰੇਂਟਸ ਕਿ੍ਕਟ ਲੀਗ' ਦਾ ਸ਼ਾਨਦਾਰ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।