22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਅੱਤ ਦੀ ਗਰਮੀ ਦੇ ਬਾਵਜੂਦ ਗਾਇਕਾਂ ਨੇ ਬੰਨਿ੍ਹਆ ਰੰਗ

ਅਜੀਤ ਡੈਸਕ 27-05-2026
ਘਰੋਟਾ, 26 ਮਈ (ਸੰਜੀਵ ਗੁਪਤਾ)-ਬਾਬਾ ਚੁੱਪ ਸ਼ਾਹ ਯਾਦਗਾਰੀ ਦੋ ਰੋਜ਼ਾ ਮੇਲਾ ਉਤਸ਼ਾਹ ਨਾਲ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ | ਮੇਲੇ ਦੌਰਾਨ ਦੂਰ-ਦੁਰਾਡੇ ਇਲਾਕਿਆਂ ਤੋਂ ਭਾਰੀ ਗਿਣਤੀ ਵਿਚ ਸੰਗਤ ਨੇ ਦਰਬਾਰ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ | ਭਿਆਨਕ ਗਰਮੀ ਦੇ ਬਾਵਜੂਦ ਸੰਗਤ ਦਾ ਜੋਸ਼ ਤੇ ਉਤਸ਼ਾਹ ਦੇਖਣ ਯੋਗ ਰਿਹਾ | ਮੇਲੇ ਦੌਰਾਨ ਸੀ.ਐਚ.ਸੀ. ਹਸਪਤਾਲ ਦੇ ਆਲੇ-ਦੁਆਲੇ ਪੂਰਾ ਭਵਨ ਤੇ ਮੇਲਾ ਬਾਜ਼ਾਰ ਲੋਕਾਂ ਨਾਲ ਖਚਾਖਚ ਭਰਿਆ ਰਿਹਾ | ਹਰ ਪਾਸੇ ਰੌਣਕਾਂ ਹੀ ਰੌਣਕਾਂ ਦਿਖਾਈ ਦਿੱਤੀਆਂ | ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ ਨੇ ਵੀ ਸੰਗਤ ਨੂੰ ਬੰਨ੍ਹ ਕੇ ਰੱਖਿਆ | ਪ੍ਰਸਿੱਧ ਗਾਇਕ ਸੰਗਰਾਮ ਹੰਜਰਾ ਨੇ ਆਪਣੇ ਸੂਫ਼ੀਆਨਾ, ਭਾਵਨਾਤਮਿਕ ਤੇ ਧਾਰਮਿਕ ਗੀਤਾਂ ਨਾਲ ਸਮਾਗਮ ਵਿਚ ਖ਼ੂਬ ਰੰਗ ਬੰਨਿ੍ਹਆ | ਭਾਰੀ ਗਰਮੀ ਦੇ ਬਾਵਜੂਦ ਦਰਸ਼ਕ ਦੇਰ ਤੱਕ ਉਨ੍ਹਾਂ ਦੇ ਗੀਤਾਂ ਦਾ ਆਨੰਦ ਮਾਣਦੇ ਰਹੇ | ਇਸੇ ਤਰ੍ਹਾਂ ਸਨਮ ਕਲਿਆਣ ਗਾਇਕ ਨੇ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਸੰਗਤ ਨੂੰ ਭਾਵੁਕ ਕਰ ਦਿੱਤਾ | ਇਸ ਮੌਕੇ ਕੱਵਾਲ ਗੁਲਸ਼ਨ ਅਲੀ ਨੇ ਸ਼ਾਨਦਾਰ ਕੱਵਾਲੀਆਂ ਪੇਸ਼ ਕਰਕੇ ਸਮਾਗਮ ਵਿਚ ਚਾਰ ਚੰਨ ਲਗਾ ਦਿੱਤੇ | ਸੰਗਤ ਵਲੋਂ ਤਾਲੀਆਂ ਦੀ ਗੂੰਜ ਨਾਲ ਕਲਾਕਾਰਾਂ ਦਾ ਹੌਂਸਲਾ ਵਧਾਇਆ ਗਿਆ | ਮੇਲੇ ਦੀ ਸ਼ੁਰੂਆਤ ਚਾਦਰ ਚੜ੍ਹਾਉਣ ਦੀ ਰਸਮ, ਝੰਡੇ ਦੀ ਰਸਮ ਅਤੇ ਵਿਸ਼ਾਲ ਭੰਡਾਰੇ ਨਾਲ ਹੋਈ | ਭੰਡਾਰੇ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ | ਇਸ ਮੌਕੇ ਸੇਵਾਦਾਰ ਸ਼ਸ਼ੀ, ਅਮਿਤ ਕੁਮਾਰ, ਕਿ੍ਸ਼, ਹੀਰਾ, ਜੋਨੀ ਸਮੇਤ ਹੋਰ ਕਈ ਸੰਗਤ ਮੈਂਬਰ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਆਯੋਜਕਾਂ ਨੇ ਮੇਲੇ ਨੂੰ ਸਫਲ ਬਣਾਉਣ ਲਈ ਸੰਗਤ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਆਸ਼ਾ ਵਰਕਰਾਂ ਵਲੋਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਅਗਲੀ ਖ਼ਬਰ ਸੁਜਾਨਪੁਰ ਨਗਰ ਕੌਂਸਲ ਦੇ 15 ਵਾਰਡਾਂ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।