30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲਗਾਤਾਰ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਭਿ੍ਸ਼ਟਾਚਾਰ ਖ਼ਿਲਾਫ਼ ਆਰ.ਐਮ.ਪੀ.ਆਈ ਵਲੋਂ 'ਲੋਕਾਂ ਕੋਲ ਚੱਲੋ' ਮੁਹਿੰਮ ਤਹਿਤ ਕੀਤੀ ਮੀਟਿੰਗ

ਅਜੀਤ ਡੈਸਕ 29-05-2026
ਗੁਰਦਾਸਪੁਰ, 28 ਮਈ (ਗੁਰਪ੍ਰਤਾਪ ਸਿੰਘ)-ਬੇਰੋਕ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਭਿ੍ਸ਼ਟਾਚਾਰ ਖ਼ਿਲਾਫ਼ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਵਲੋਂ ਜਨਤਕ ਲਾਮਬੰਦੀ ਲਈ 'ਲੋਕਾਂ ਕੋਲ ਚੱਲੋ' ਮੁਹਿੰਮ ਤਹਿਤ ਸ਼ਹੀਦ ਕਾਮਰੇਡ ਬਲਜੀਤ ਸਿੰਘ ਫਜਲਾਬਾਦ ਯਾਦਗਾਰ ਭਵਨ ਰੁਲੀਆ ਰਾਮ ਕਾਲੋਨੀ ਵਿਖੇ ਕਾਮਰੇਡ ਜਸਵੰਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਮਨਰੇਗਾ ਕਾਨੂੰਨ ਖਤਮ ਕਰਕੇ ਮਜ਼ਦੂਰਾਂ ਨੂੰ ਮਿਲਦਾ ਥੋੜਾ ਜਿਹਾ ਰੁਜ਼ਗਾਰ ਵੀ ਖੋਹ ਲਿਆ ਹੈ ਅਤੇ ਹੁਣ ਤੇਲ ਕੀਮਤਾਂ 'ਚ 7 ਰੁਪਏ 35 ਪੈਸੇ ਪ੍ਰਤੀ ਲੀਟਰ ਦੇ ਵੱਡੇ ਵਾਧੇ ਕਾਰਨ ਘਰੇਲੂ ਵਰਤੋਂ ਦੀਆਂ ਸਾਰੀਆਂ ਵਸਤੂਆਂ ਮਹਿੰਗੀਆਂ ਹੋਣ ਕਰਕੇ ਗ਼ਰੀਬ ਵਰਗ ਦਾ ਜਿਊਣਾ ਦਿਨੋ-ਦਿਨ ਔਖਾ ਹੁੰਦਾ ਜਾ ਰਿਹਾ | ਰਸੋਈ ਗੈਸ ਸਮੇਂ ਸਿਰ ਨਾ ਮਿਲਣ ਕਰਕੇ ਖੱਜਲ ਖ਼ੁਆਰ ਹੋਣਾ ਪੈ ਰਿਹਾ | ਆਰ.ਐਮ.ਪੀ.ਆਈ ਆਗੂ ਕਾਮਰੇਡ ਧਿਆਨ ਸਿੰਘ ਠਾਕੁਰ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਮਜ਼ਦੂਰ ਪੱਖੀ ਕਾਨੂੰਨ ਖਤਮ ਕਰਕੇ ਕਾਰਪੋਰੇਟ ਪੱਖੀ ਚਾਰ ਲੇਬਰ ਕੋਡ ਬਣਾ ਕੇ ਮਜ਼ਦੂਰ ਵਿਰੋਧੀ ਘਿਣਾਉਣਾ ਕੰਮ ਕੀਤਾ ਹੈ | ਇਸ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਮਜ਼ਦੂਰਾਂ ਨਾਲ ਢਿੱਲਮੱਠ ਦਾ ਰਵੱਈਆ ਹੋਣ ਕਰਕੇ ਮਜ਼ਦੂਰਾਂ ਨੂੰ ਛੋਟੇ ਛੋਟੇ ਕੰਮਾਂ ਲਈ ਅਨੇਕਾਂ ਵਾਰ ਦਫ਼ਤਰਾਂ 'ਚ ਗੇੜੇ ਕੱਢਣੇ ਪੈਂਦੇ ਹਨ | ਮੀਟਿੰਗ ਵਿਚ ਹਾਜ਼ਰ ਔਰਤਾਂ-ਮਰਦਾਂ ਨੇ ਤੇਲ ਗੈਸ ਦੀਆਂ ਵਧਦੀਆਂ ਕੀਮਤਾਂ, ਮਹਿੰਗਾਈ, ਬੇਰੁਜ਼ਗਾਰੀ ਤੇ ਮਜ਼ਦੂਰਾਂ ਨੂੰ ਦਰਪੇਸ਼ ਆਰਥਿਕ ਤੇ ਸਮਾਜਿਕ ਮੁਸ਼ਕਿਲਾਂ ਦੇ ਹੱਲ ਲਈ ਆਪਣੇ ਏਰੀਏ ਵਿਚ ਪਬਲਿਕ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਉਲੀਕਿਆ | ਇਸ ਮੌਕੇ ਦਰਸ਼ਨ ਕੁਮਾਰ, ਮਨਹਰਨ, ਦਰਸ਼ਨ ਮਸੀਹ, ਪਰਮਜੀਤ ਕੌਰ, ਮੰਜੂ, ਪਿ੍ਆ, ਨਵ, ਬੇਬੀ, ਰੰਜੂ ਯੂਨਸ ਮਸੀਹ, ਟਿੰਕੂ, ਰਿੰਕੂ, ਚੰਨਾ ਮਸੀਹ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਸੋ੍ਰਮਣੀ ਅਕਾਲੀ ਦਲ ਨੇ ਦੀਨਾਨਗਰ ਨਗਰ ਕੌਂਸਲ ਚੋਣਾਂ ਲਈ 7 ਹੋਰ ਵਾਰਡਾਂ ਦੇ ਉਮੀਦਵਾਰ ਐਲਾਨੇ <br/> ਅਗਲੀ ਖ਼ਬਰ ਸੰਤ ਬਾਬਾ ਅਵਤਾਰ ਸਿੰਘ ਜੀ ਛੱਤਵਾਲਿਆਂ ਦੀ ਬਰਸੀ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸਮਾਗਮ 31 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।