30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਹਰਵਿੰਦਰ ਸਿੰਘ ਰੋਜ਼ ਫ਼ਤਹਿਗੜ੍ਹ ਚੂੜੀਆਂ ਨੂੰ ਸਦਮਾ

ਅਜੀਤ ਡੈਸਕ 29-05-2026
ਫਤਹਿਗੜ੍ਹ ਚੂੜੀਆਂ, 28 ਮਈ (ਅਵਤਾਰ ਸਿੰਘ ਰੰਧਾਵਾ)-ਫਤਹਿਗੜ੍ਹ ਚੂੜੀਆਂ ਦੇ ਜਾਣੇ-ਪਹਿਚਾਣੇ ਪਰਿਵਾਰ ਦੇ ਸੀਨੀਅਰ ਅਕਾਲੀ ਆਗੂ ਹਰਵਿੰਦਰ ਸਿੰਘ ਰੋਜ਼ ਅਤੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪਹੁੰਚਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਸੰਤੋਖ ਸਿੰਘ ਪ੍ਰਮਾਤਮਾ ਵਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ ਫਤਹਿਗੜ੍ਹ ਚੂੜੀਆਂ ਦੇ ਸ਼ਮਸ਼ਾਨਘਾਟ ਵਿਖੇ ਸੇਜਲ ਅੱਖਾਂ ਨਾਲ ਕਰ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਦੇ ਭਰਾ ਤਰਲੋਕ ਸਿੰਘ, ਸਪੁੱਤਰ ਸੁਰਿੰਦਰ ਸਿੰਘ ਜੱਗਾ, ਸ਼ਮਸ਼ੇਰ ਸਿੰਘ ਸਮੇਤ ਪੂਰੇ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਕੰਵਰ ਸੰਦੀਪ ਸਿੰਘ ਲੋਧੀਨੰਗਲ, ਸਾਬਕਾ ਕੌਸਲਰ ਲਖਵਿੰਦਰ ਸਿੰਘ ਬੱਲ, ਸਾਬਕਾ ਕੌਸਲਰ ਸੁਖਦੇਵ ਭਗਤ, ਸਾ. ਕੌਸਲਰ ਰਾਜ ਕੁਮਾਰ, ਸਾ. ਕੌਸਲਰ ਹਰਪਾਲ ਸਿੰਘ, ਪ੍ਰਧਾਨ ਗੁਰਮੀਤ ਸਿੰਘ, ਪੀਏ ਮਨਦੀਪ ਸਿੰਘ ਪਿ੍ੰਸ, ਨਰਿੰਦਰ ਸਿੰਘ ਮਿੰਟਾ ਰੰਧਾਵਾ, ਮੁਖਵਿੰਦਰ ਸਿੰਘ ਬੰਦੇਸ਼ਾ, ਕੁਲਜੀਤ ਸਿੰਘ ਧਾਮੀ, ਦਰਸ਼ਨ ਸਿੰਘ ਬਿੱਟੂ, ਅਸ਼ਵਨੀ ਕੁਮਾਰ, ਪਲਵਿੰਦਰ ਸਿੰਘ, ਨੀਰਜ ਆਜ਼ਾਦ, ਗੁਰਮੀਤ ਸਿੰਘ ਵੇਰਕਾ, ਕਵਲਪ੍ਰੀਤ ਸਿੰਘ ਕਵੀ, ਪਿ੍ਤਪਾਲ ਸਿੰਘ ਮਿਲਾਪ ਸਟੂਡੀਓ, ਅਮਰੀਕ ਸਿੰਘ ਸੂਰਜ ਸਟੂਡੀਓ, ਸੁੱਚਾ ਸਿੰਘ ਰੰਧਾਵਾ, ਮਲੂਕ ਸਿੰਘ ਹਵੇਲੀਆਂ, ਸਵਰਨਜੀਤ ਸਿੰਘ ਰੰਧਾਵਾ, ਰਛਪਾਲ ਸਿੰਘ ਪਰਾਚਾ, ਨਮਿੰਦਰ ਸਿੰਘ ਰਿੰਕੂ, ਸ਼ਮਸ਼ੇਰ ਸਿੰਘ ਸਾਬੀ, ਰਵਿੰਦਰ ਸਿੰਘ ਕੋਟ ਖਾਲਸਾ, ਲਖਬੀਰ ਸਿੰਘ ਮਾਲਟੂ, ਡਾ. ਸੰਧੂ, ਕੁਲਵੰਤ ਸਿੰਘ, ਸਤਵਿੰਦਰ ਸਿੰਘ, ਨਿਰਮਲ ਸਿੰਘ, ਬਲਜੀਤ ਪ੍ਰਧਾਨ ਪਨਬੱਸ ਸਮੇਤ ਵੱਡੀ ਗਿਣਤੀ ਵਿਚ ਸੱਜਣ-ਸਨੇਹੀਆ ਦੇ ਨਾਂਅ ਸ਼ਾਮਿਲ ਹਨ |
ਪਿਛਲੀ ਖ਼ਬਰ ਸਾਬਕਾ ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ ਵਲੋਂ ਪਿੰਡ ਨਵੀਂ ਕੀੜੀ ਵਿਚ ਅਕਾਲੀ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਫੁੱਲ ਅਤੇ ਫਲਦਾਰ ਬੂਟੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।