05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਬਿ੍ਗੇ: ਕੇ. ਮੁਥੁਕਿ੍ਸ਼ਨਨ, ਐਸ.ਐਮ. ਵੀ.ਐਸ.ਐਮ. ਕਮਾਂਡੈਂਟ 167 ਐਮ.ਐਚ. ਨੂੰ ਸਨਮਾਨਿਤ <br/>

ਅਜੀਤ ਡੈਸਕ 31-05-2026
ਪਠਾਨਕੋਟ, 30 ਮਈ (ਵਿਨੋਦ)-ਸਾਬਕਾ ਸੈਨਿਕਾਂ ਦੀ ਸੰਸਥਾ ਯੂਨਾਈਟਿਡ ਫ਼ਰੰਟ ਆਫ ਐਕਸ-ਸਰਵਿਸਮੈਨ ਵੈੱਲਫੇਅਰ ਸੁਸਾਇਟੀ ਵਲੋਂ ਕਰਨਲ ਉੱਤਮ ਚੰਦ ਚਿੱਬ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਨਮਾਨ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿਚ ਬਿ੍ਗੇਡੀਅਰ ਜੇ. ਮੁਥੁਕਿ੍ਸ਼ਨਨ, ਸੈਨਾ ਮੈਡਲ, ਵਸ਼ਿਸ਼ਟ ਸੇਵਾ ਮੈਡਲ, ਕਮਾਡੈਂਟ 167 ਮਿਲਟਰੀ ਹਸਪਤਾਲ, ਨੂੰ ਮੇਜਰ ਜਨਰਲ ਦੇ ਅਹੁਦੇ 'ਤੇ ਤਰੱਕੀ 'ਤੇ ਸਨਮਾਨਿਤ ਕੀਤਾ ਗਿਆ | ਮੁੱਖ ਸਰਪ੍ਰਸਤ ਬਿ੍ਗੇਡੀਅਰ ਪ੍ਰਹਿਲਾਦ ਸਿੰਘ ਨੇ ਕਿਹਾ ਕਿ ਕਮਾਡੈਂਟ 167 ਮਿਲਟਰੀ ਹਸਪਤਾਲ ਦੇ ਸੰਖੇਪ ਕਾਰਜਕਾਲ ਦੌਰਾਨ ਮਿਲਟਰੀ ਹਸਪਤਾਲ 'ਚ ਡਾਕਟਰੀ ਇਲਾਜ 'ਚ ਕਾਫ਼ੀ ਸੁਧਾਰ ਹੋਇਆ ਹੈ, ਜਿਸ ਨਾਲ ਸਾਬਕਾ ਸੈਨਿਕਾਂ, ਫ਼ੌਜੀ ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤ ਸੰਤੁਸ਼ਟ ਹਨ | ਕਮਾਡੈਂਟ ਦੀ ਮੇਜਰ ਜਨਰਲ ਦੇ ਅਹੁਦੇ 'ਤੇ ਤਰੱਕੀ ਉਨ੍ਹਾਂ ਦੀ ਕੁਸ਼ਲਤਾ ਤੇ ਡਿਊਟੀ ਪ੍ਰਤੀ ਸਮਰਪਣ ਦੀ ਜ਼ਿੰਦਾ ਉਦਾਹਰਨ ਹੈ | ਉਨ੍ਹਾਂ ਸੰਬੋਧਨ ਵਿਚ 167 ਮਿਲਟਰੀ ਹਸਪਤਾਲ ਦੇ ਕਮਾਡੈਂਟ ਨੇ ਬਿ੍ਗੇਡੀਅਰ ਪ੍ਰਹਿਲਾਦ ਸਿੰਘ (ਵੈਟਰਨ) ਅਤੇ ਉਨ੍ਹਾਂ ਨਾਲ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਉਹ ਕਿਸੇ ਵਿਸ਼ੇਸ਼ ਸਨਮਾਨ ਦਾ ਹੱਕਦਾਰ ਨਹੀਂ ਹਾਂ, ਮੈਂ ਸਿਰਫ਼ ਆਪਣੀ ਡਿਊਟੀ ਨਿਭਾਈ ਹੈ | ਸਾਡਾ ਇਕੋ ਇਕ ਉਦੇਸ਼ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਇਲਾਜ ਕਰਨਾ ਹੈ ਅਤੇ ਮੈਂ ਇਸ ਤੋਂ ਸੰਤੁਸ਼ਟ ਹਾਂ | ਉਨ੍ਹਾਂ ਭਰੋਸਾ ਦਿਵਾਇਆ ਕਿ ਕੋਈ ਵੀ ਸਾਬਕਾ ਸੈਨਿਕ ਜਾਂ ਉਨ੍ਹਾਂ ਦੇ ਆਸ਼ਰਿਤ ਜਿਸ ਨੰੂ ਕੋਈ ਸਮੱਸਿਆ ਹੈ, ਉਹ ਮੇਰੇ ਦਫ਼ਤਰ ਮੁਸ਼ਕਲਾਂ ਬਾਰੇ ਦੱਸ ਸਕਦਾ ਹੈ | ਇਸ ਮੌਕੇ 167 ਐਮ.ਐਚ ਦੇ ਨਵ-ਨਿਯੁਕਤ ਕਮਾਡੈਂਟ ਬਿ੍ਗੇਡੀਅਰ ਵੀ.ਸ਼ੰਕਰ ਰਮਨ, ਕੈਪਟਨ ਤਰਲੋਕ ਸਿੰਘ, ਕੀਰਤੀ ਚੱਕਰ, ਕੈਪਟਨ ਬਲਦੇਵ ਸਿੰਘ, ਕੈਪਟਨ ਪਿ੍ਥਵੀ ਰਾਜ, ਕੈਪਟਨ ਸੁਭਾਸ਼ ਸਿੰਘ, ਕੈਪਟਨ ਰਵਿੰਦਰ ਸਿੰਘ, ਵਸ਼ਿਸ਼ਟ ਸੇਵਾ ਮੈਡਲ, ਸੂਬੇਦਾਰ ਮੇਜਰ ਕੁਲਵੰਤ ਸਿੰਘ, ਬਹਾਦਰ ਸਿੰਘ, ਗਿਆਨ ਚੰਦ, ਸ਼ੀਤਲ ਸਿੰਘ ਰੰਧਾਵਾ, ਸੁਰੇਸ਼ ਸ਼ਰਮਾ ਅਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਇੰਜੀਨੀਅਰ ਮੋਹਨ ਸਿੰਘ ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਹਿੰਦੀ ਪੱਤਰਕਾਰਤਾ ਦੇ 200 ਸਾਲਾ ਦਾ ਸਫ਼ਰ ਸਮਾਜਿਕ ਜਾਗਰੂਕਤਾ ਦੀ ਅਨਮੋਲ ਵਿਰਾਸਤ-ਡਾ: ਮਨੂ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।