05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਇੰਜੀਨੀਅਰ ਮੋਹਨ ਸਿੰਘ ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ <br/>

ਅਜੀਤ ਡੈਸਕ 31-05-2026
ਪਠਾਨਕੋਟ, 30 ਮਈ (ਵਿਨੋਦ)-ਜਲ ਸਪਲਾਈ ਸੈਨੀਟੇਸ਼ਨ ਡਵੀਜ਼ਨ 1 ਪਠਾਨਕੋਟ ਵਿਖੇ ਤਾਇਨਾਤ ਇੰਜੀਨੀਅਰ ਟੈਕਨੀਸ਼ੀਅਨ ਗ੍ਰੇਟ 1 ਜਲ ਸਪਲਾਈ ਸਕੀਮ ਚੱਕੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸੁਖਜੀਤ ਸਿੰਘ, ਐਸ.ਡੀ.ਓ ਸੰਜੀਵ ਸੈਣੀ, ਐਸ.ਡੀ.ਓ ਪ੍ਰਦੀਪ ਸ਼ਰਮਾ, ਐਸ.ਡੀ.ਓ ਧੀਰਜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨਾਂ ਕਿਹਾ ਕਿ ਸੁਰੇਂਦਰ ਪਾਲ ਨੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵਿਚ 39 ਸਾਲ ਬਿਨਾਂ ਕਿਸੇ ਦਾਗ਼ ਦੇ ਸੇਵਾ ਕੀਤੀ ਹੈ | ਉਨਾਂ ਦੀ ਸ਼ਾਨਦਾਰ ਸੇਵਾ ਨੂੰ ਦੇਖਦੇ ਹੋਏ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਯੂਨੀਅਨ ਦੇ ਅਧਿਕਾਰੀਆਂ ਨੇ ਉਨਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ | ਜ਼ਿਲਾ ਜਨਰਲ ਸਕੱਤਰ ਰਜਿੰਦਰ ਕੁਮਾਰ, ਸਤੀਸ਼ ਸ਼ਰਮਾ ਚੇਅਰਮੈਨ, ਸੁਰੇਸ਼ ਕੁਮਾਰ ਜਨਰਲ ਸਕੱਤਰ, ਪ੍ਰਦੀਪ ਕੁਮਾਰ ਸਹਾਇਕ ਇੰਜੀਨੀਅਰ, ਅਮਰਜੀਤ ਸਿੰਘ ਜੂਨੀਅਰ ਇੰਜੀਨੀਅਰ, ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਪਠਾਨਕੋਟ ਦੇ ਜ਼ਿਲਾ ਪ੍ਰਧਾਨ ਰਾਜਿੰਦਰ ਧੀਮਾਨ, ਚੇਅਰਮੈਨ ਯੁੱਧਵੀਰ ਸਿੰਘ, ਮਨੋਹਰ ਲਾਲ, ਰਵੀ ਦੱਤ ਪ੍ਰਧਾਨ ਪੀ.ਐਸ.ਐਸ.ਐਫ, ਮੰਗਤ ਸਿੰਘ ਨੇ ਕਿਹਾ ਕਿ ਮੋਹਨ ਸਿੰਘ ਨੇ ਯੂਨੀਅਨ ਵਿਚ ਜ਼ਿਲਾ ਕੈਸ਼ੀਅਰ, ਗੁਰਦਾਸਪੁਰ/ਪਠਾਨਕੋਟ ਦੋਵਾਂ ਜ਼ਿਲ੍ਹਾ ਟੀਮ ਵਿਚ ਸੰਗਠਨ ਸਕੱਤਰ ਵਜੋਂ ਕੰਮ ਕੀਤਾ ਹੈ ਅਤੇ ਕਰਮਚਾਰੀਆਂ ਦੀ ਭਲਾਈ ਲਈ ਕੰਮ ਕੀਤਾ ਹੈ, ਜਿਸ ਨੰੂ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਯੂਨੀਅਨ ਜ਼ਿਲਾ ਪਠਾਨਕੋਟ ਦੇ ਪ੍ਰਧਾਨ ਰਜਿੰਦਰ ਕੁਮਾਰ ਪ੍ਰਧਾਨ, ਸੁਰੇਸ਼ ਕੁਮਾਰ ਜਨਰਲ ਸਕੱਤਰ, ਚੇਅਰਮੈਨ ਸਤੀਸ਼ ਸ਼ਰਮਾ, ਬਲਾਕ ਕੋਆਰਡੀਨੇਟਰ ਭੁਪਿੰਦਰ ਸਿੰਘ, ਰਮਨ ਕੁਮਾਰ, ਅਮਰਜੀਤ ਸਿੰਘ ਜੂਨੀਅਰ ਇੰਜੀਨੀਅਰ, ਕੁਲਦੀਪ ਸ਼ਰਮਾ ਜੂਨੀਅਰ ਇੰਜੀਨੀਅਰ, ਵਿਜੇ ਕੁਮਾਰ, ਸੁਰੇਂਦਰ ਸੈਣੀ, ਸੁਰੇਸ਼ ਕੁਮਾਰ, ਰਾਜਨ ਮਨੀ ਸੀਨੀਅਰ ਸਹਾਇਕ, ਰਵਿੰਦਰ ਕੁਮਾਰ, ਅਧਿਆਪਕ ਰਾਜੇਸ਼ ਸ਼ਰਮਾ, ਰਜਤ ਕੁਮਾਰ, ਰਵੀ ਸ਼ਰਮਾ, ਜਗਦੀਸ਼ ਸਿੰਘ, ਕੁਲਦੀਪ ਚੰਦ, ਬਲਕਾਰ ਸਿੰਘ, ਸਤਿੰਦਰ ਕੁਮਾਰ, ਰਾਜਕੁਮਾਰ, ਵਰਿੰਦਰ ਕੁਮਾਰ, ਕੁਲਦੀਪ ਚੰਦ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੁਹੱਲਾ ਅਮਰੂਦਾਂ ਦੀਆਂ ਝੁੱਗੀਆਂ 'ਚ ਲੈਂਟਰ ਡਿੱਗਣ ਕਾਰਨ ਪਰਿਵਾਰ ਹੋਇਆ ਜ਼ਖ਼ਮੀ ਅਗਲੀ ਖ਼ਬਰ ਬਿ੍ਗੇ: ਕੇ. ਮੁਥੁਕਿ੍ਸ਼ਨਨ, ਐਸ.ਐਮ. ਵੀ.ਐਸ.ਐਮ. ਕਮਾਂਡੈਂਟ 167 ਐਮ.ਐਚ. ਨੂੰ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।