ਬਟਾਲਾ, 3 ਜੂਨ (ਸਤਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਮਾਨ) ਨੇ ਪੰਜਾਬ ਸਰਕਾਰ ਵਲੋਂ ਕਿਸਾਨ ਕਰੈਡਿਟ ਕਾਰਡ ਸਕੀਮ ਅਧੀਨ ਵੱਖ-ਵੱਖ ਫ਼ਸਲਾਂ ਲਈ ਫ਼ਸਲੀ ਕਰਜ਼ੇ ਦੀ ਹੱਦ ਵਧਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਯੂਨੀਅਨ ਦੇ ਕੌਮੀ ਪ੍ਰਧਾਨ, ਸਾਬਕਾ ਰਾਜ ਸਭਾ ਮੈਂਬਰ ਤੇ ਚੇਅਰਮੈਨ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਭੁਪਿੰਦਰ ਸਿੰਘ ਮਾਨ , ਬੀਕੇਯੂ (ਮਾਨ) ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਝੁਨੀਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਹਲੋਂ ਨੇ ਸਾਥੀਆਂ ਸਮੇਤ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਸੰਸਥਾਗਤ ਕਰਜ਼ੇ ਦਾ ਘੇਰਾ ਵਧਾਉਣਾ, ਹੋਰ ਫ਼ਸਲਾਂ ਅਤੇ ਸਹਾਇਕ ਧੰਦਿਆਂ ਨੂੰ ਇਸ ਵਿਚ ਸ਼ਾਮਲ ਕਰਨਾ ਕਿਸਾਨੀ ਲਈ ਇਕ ਸਕਾਰਾਤਮਕ ਤੇ ਲੋੜੀਂਦਾ ਕਦਮ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕਣਕ, ਗੰਨਾ, ਮੱਕੀ, ਕਪਾਹ, ਦਾਲਾਂ, ਬਾਗਬਾਨੀ, ਫੁੱਲਾਂ ਦੀ ਖੇਤੀ, ਹਲਦੀ, ਪਿਆਜ਼, ਆਲੂ, ਗੋਭੀ ਤੇ ਹੋਰ ਫ਼ਸਲਾਂ ਲਈ ਕਰਜ਼ੇ ਦੀ ਹੱਦ ਵਧਾਉਣਾ ਸਮੇਂ ਦੀ ਲੋੜ ਸੀ | ਇਸੇ ਤਰ੍ਹਾਂ ਸਬਜ਼ੀਆਂ ਦੀਆਂ ਕਈ ਕਿਸਮਾਂ, ਡੇਅਰੀ, ਮੱਛੀ ਪਾਲਣ, ਮਧੂ ਮੱਖੀ ਪਾਲਣ ਅਤੇ ਖੁੰਭਾਂ ਦੀ ਖੇਤੀ ਨੂੰ ਵੀ ਕਰਜ਼ੇ ਦੇ ਘੇਰੇ ਵਿਚ ਲਿਆਉਣਾ ਕਿਸਾਨਾਂ ਲਈ ਰਾਹਤ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਜੇ ਪੰਜਾਬ ਨੂੰ ਵਾਸਤਵ ਵਿਚ ਫ਼ਸਲੀ ਵੰਨ-ਸੁਵੰਨਤਾ ਵੱਲ ਲਿਜਾਣਾ ਹੈ ਤਾਂ ਕਿਸਾਨ ਨੂੰ ਸਸਤਾ ਕਰਜ਼ਾ, ਪੱਕੀ ਮੰਡੀ, ਯਕੀਨੀ ਭਾਅ ਅਤੇ ਜ਼ੋਖ਼ਮ ਤੋਂ ਸੁਰੱਖਿਆ ਦੇਣੀ ਹੀ ਪਵੇਗੀ | ਇਸ ਦੇ ਨਾਲ ਹੀ ਯੂਨੀਅਨ ਨੇ ਮਹਾਂਰਾਸ਼ਟਰ ਸਰਕਾਰ ਵਲੋਂ 36,585 ਕਰੋੜ ਦੀ ਫ਼ਸਲੀ ਕਰਜ਼ਾ ਮੁਆਫ਼ੀ ਦਾ ਵੀ ਸਵਾਗਤ ਕੀਤਾ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਲਈ ਵੀ ਮਹਾਂਰਾਸ਼ਟਰ ਦੀ ਤਰਜ਼ 'ਤੇ ਵਿਸ਼ੇਸ਼ ਖੇਤੀ ਕਰਜ਼ਾ ਮੁਆਫ਼ੀ ਅਤੇ ਕਰਜ਼ਾ ਰਾਹਤ ਪੈਕੇਜ ਦਾ ਐਲਾਨ ਕਰੇ | ਯੂਨੀਅਨ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਤੇ ਕੇਂਦਰੀ ਵਿੱਤ ਮੰਤਰੀ ਨੂੰ ਵਿਸਥਾਰ ਪੂਰਵਕ ਮੰਗ ਪੱਤਰ ਭੇਜੇ | ਕਰਜ਼ਾ ਮੁਆਫ਼ੀ 'ਚ ਸਿਰਫ਼ ਡਿਫ਼ਾਲਟਰ ਕਿਸਾਨ ਹੀ ਨਹੀਂ, ਸਗੋਂ ਉਹ ਕਿਸਾਨ ਵੀ ਸ਼ਾਮਲ ਕੀਤੇ ਜਾਣ ਜੋ ਮੁਸ਼ਕਲਾਂ ਦੇ ਬਾਵਜੂਦ ਸਮੇਂ ਸਿਰ ਕਰਜ਼ਾ ਵਾਪਸ ਕਰਦੇ ਰਹੇ ਹਨ | ਇਸ ਮੌਕੇ ਬਲਦੇਵ ਸਿੰਘ ਦਬੁਰਜੀ ਮੀਤ ਪ੍ਰਧਾਨ, ਸੁਰਜੀਤ ਸਿੰਘ ਸੋਢੀ ਜਨਰਲ ਸਕੱਤਰ, ਬਲਰਾਜ ਸਿੰਘ ਸਰਪੰਚ ਮੀਤ ਪ੍ਰਧਾਨ, ਗੁਰਮੀਤ ਸਿੰਘ ਕੋਟਲੀ ਫੱਸੀ, ਹਰਬੰਸ ਸਿੰਘ ਸਾਬਕਾ ਸਰਪੰਚ ਕੋਟਲੀ ਫੱਸੀ,