ਦੀਨਾਨਗਰ, 3 ਜੂਨ (ਸ਼ਰਮਾ/ਸੋਢੀ/ਘੁੰਮਣ)-ਨਗਰ ਕੌਂਸਲ ਦੀਨਾਨਗਰ ਦੇ 15 ਵਾਰਡਾਂ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ ਦੀਨਾਨਗਰ ਰਵਿੰਦਰ ਸਿੰਘ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ | ਇਸ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੀ ਨਾਲ ਮੌਜੂਦ ਸਨ | ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਚੋਣ ਲੜ ਰਹੇ ਉਮੀਦਵਾਰਾਂ ਨੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਅੰਦਰ ਰੋਡਸ਼ੋਅ ਕੀਤਾ ਜੋ ਦਇਆਨੰਦ ਮੱਠ ਤੋਂ ਸ਼ੁਰੂ ਹੋ ਕੇ ਜੀ.ਟੀ ਰੋਡ ਤੋਂ ਹੁੰਦਾ ਹੋਇਆ ਐਸ.ਡੀ.ਐਮ ਦਫ਼ਤਰ ਪੁੱਜਾ, ਜਿੱਥੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਸ ਵੇਲੇ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਹਨੇਰੀ ਵਗ ਰਹੀ ਹੈ ਤੇ ਨਗਰ ਕੌਂਸਲ ਦੀਨਾਨਗਰ ਦੇ ਸਾਰੇ ਵਾਰਡਾਂ ਤੋਂ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੇ ਕੰਮਾਂ ਦਾ ਲੋਕਾਂ ਦੇ ਮਨਾਂ ਉੱਪਰ ਚੰਗਾ ਪ੍ਰਭਾਵ ਹੈ ਅਤੇ ਲੋਕ ਪਾਰਟੀ ਨਾਲ ਦਿਲੋਂ ਖੜੇ ਹਨ | ਇਸ ਮੌਕੇ ਵਾਰਡ ਨੰਬਰ 1 ਤੋਂ 15 ਤੱਕ ਚੋਣ ਲੜ ਰਹੇ ਉਮੀਦਵਾਰਾਂ 'ਚ ਕ੍ਰਮਵਾਰ ਪ੍ਰਦੀਪ ਕੁਮਾਰ, ਰੀਟਾ ਦੇਵੀ, ਸੁਮਨ ਬਾਲਾ, ਪ੍ਰਵੀਨ ਕੁਮਾਰੀ, ਸਰਬਜੀਤ ਸਿੰਘ ਸੰਨੀ, ਸੁਮਨ ਕੁਮਾਰੀ, ਭਾਰਤੀ, ਸਰੋਜ, ਪਿੰਦਰਪਾਲ ਸਿੰਘ, ਪੂਜਾ ਦੇਵੀ, ਰਜਿੰਦਰ ਕੁਮਾਰ, ਪੂਨਮ ਮਹਾਜਨ, ਰਜਿੰਦਰ ਕੁਮਾਰ, ਦਰਸ਼ਨ ਕੌਰ ਅਤੇ ਮਦਨ ਮੋਹਨ ਡਾਲੀ ਦੇ ਇਲਾਵਾ ਸਾਬਕਾ ਕੌਂਸਲਰ ਸੁਨੀਲ ਦੱਤ, ਬਲਾਕ ਪ੍ਰਧਾਨ ਕੈਪਟਨ ਰਾਮ ਸਰੂਪ, ਬਲਾਕ ਪ੍ਰਧਾਨ ਚੰਦਰਸ਼ੇਖਰ ਦੀਪਾ, ਗੌਰਵ ਧੀਰ, ਨੈਂਸੀ ਤੇਜ਼ੀ, ਸੁਮਿਤ ਭਾਰਦਵਾਜ, ਅਮਿ੍ਤ ਕੁੰਡਲ, ਸਾਰਥਕ ਮਹਾਜਨ, ਸਾਬਕਾ ਕੌਂਸਲਰ ਵਿਜੇ ਕੁਮਾਰ ਪਿੰਕਾ, ਸੰਨੀ ਭੋਗਲ, ਛੇਛਾ, ਤਰਸੇਮ ਸਿੰਘ ਮਾਹਨਾ, ਗੁਰਚਰਨ ਸਿੰਘ ਅਤੇ ਕੁਲਬੀਰ ਸਿੰਘ ਹਾਜ਼ਰ ਸਨ |