02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਭਾਜਪਾ ਨੇ ਨਗਰ ਕੌਂਸਲ ਚੋਣਾਂ ਲਈ 15 ਵਾਰਡਾਂ 'ਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਕੀਤੇ ਦਾਖਲ <br/>

ਅਜੀਤ ਡੈਸਕ 04-06-2026
ਦੀਨਾਨਗਰ, 3 ਜੂਨ (ਸੋਢੀ/ਘੁੰਮਣ/ਸ਼ਰਮਾ)-ਭਾਜਪਾ ਵਲੋਂ ਅੱਜ ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਦੀਨਾਨਗਰ ਸ਼ਹਿਰ ਦੇ 15 ਵਾਰਡਾਂ 'ਚ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ | ਭਾਜਪਾ ਦੇ ਅਹੁਦੇਦਾਰ ਅਤੇ ਪਾਰਟੀ ਦੇ ਵਰਕਰ ਰੇਣੂ ਕਸ਼ਯਪ ਦੀ ਅਗਵਾਈ ਵਿਚ ਐਸ.ਡੀ.ਐਮ ਦਫ਼ਤਰ ਵਿਖੇ ਵੱਡੇ ਕਾਫ਼ਲੇ ਦੇ ਰੂਪ ਵਿਚ ਪਹੁੰਚੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਣੂ ਕਸ਼ਯਪ ਨੇ ਕਿਹਾ ਕਿ ਭਾਜਪਾ ਵਲੋਂ ਦੀਨਾਨਗਰ ਦੇ 15 ਵਾਰਡਾਂ 'ਚ ਆਪਣੇ ਉਮੀਦਵਾਰ ਉਤਾਰੇ ਗਏ ਹਨ ਤੇ ਅੱਜ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਦੀਨਾਨਗਰ ਵਾਰਡ ਨੰਬਰ ਇਕ ਤੋਂ ਰਮਨ ਕੁਮਾਰ, ਦੋ ਤੋਂ ਸੁਨੀਤਾ, 3 ਤੋਂ ਰਵੀ ਕੁਮਾਰ, 4 ਤੋਂ ਸਿੰਮੀ ਬਾਲਾ, 5 ਤੋਂ ਨਰੇਸ਼ ਕੁਮਾਰ, 6 ਤੋਂ ਕੁਲਬੀਰ ਕੌਰ, 7 ਤੋਂ ਰਾਜੇਸ਼ ਸ਼ਰਮਾ, 8 ਤੋਂ ਉਰਮਿਲਾ ਦੇਵੀ, 9 ਤੋਂ ਸੁਖਵਿੰਦਰ ਸਿੰਘ ਪੱਡਾ, 10 ਤੋਂ ਸਰਬਜੀਤ, 11 ਤੋਂ ਦਰਸ਼ਨ ਕੁਮਾਰ, 12 ਤੋਂ ਈਸ਼ਾ ਧਵਨ, 13 ਤੋਂ ਰਾਕੇਸ਼ ਮਹਾਜਨ , 14 ਤੋਂ ਅਮੀਸ਼ਾ ਤੇ 15 ਤੋਂ ਅਸ਼ਵਨੀ ਕੁਮਾਰ ਨੂੰ ਭਾਜਪਾ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਹੈ | ਉਨ੍ਹਾਂ ਦੱਸਿਆ ਕਿ ਭਾਜਪਾ ਆਗੂਆਂ ਵਲੋਂ ਦੀਨਾਨਗਰ ਦੇ ਸਾਰੇ ਵਾਰਡਾਂ 'ਚ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਦੀਨਾਨਗਰ ਦੇ 15 ਵਾਰਡਾਂ ਤੋਂ ਆਮ ਆਦਮੀ ਪਾਰਟੀ ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।