ਦੀਨਾਨਗਰ, 3 ਜੂਨ (ਸੋਢੀ/ਘੁੰਮਣ/ਸ਼ਰਮਾ)-ਦੀਨਾਨਗਰ ਵਿਖੇ 13 ਜੂਨ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਦੀਨਾਨਗਰ ਦੇ 15 ਵਾਰਡਾਂ 'ਚ ਚੋਣ ਪ੍ਰਚਾਰ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਤੇ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ | ਇਸੇ ਸਬੰਧ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਪਹੁੰਚ ਕਰਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਅਰੁਣਾ ਚੌਧਰੀ ਤੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ | ਅੱਜ ਕਾਂਗਰਸ ਪਾਰਟੀ ਦੇ 15 ਵਾਰਡਾਂ ਦੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਰਾਖਵੇਂ ਵਾਰਡ ਨੰਬਰ-1 ਤੋਂ ਵਿਜੇ ਕੁਮਾਰ, ਵਾਰਡ ਨੰਬਰ-2 ਤੋਂ ਆਸ਼ਾ ਰਾਣੀ, ਵਾਰਡ ਨੰਬਰ-3 ਤੋਂ ਐਡਵੋਕੇਟ ਨਰਿੰਦਰ ਕੁਮਾਰ, ਵਾਰਡ ਨੰਬਰ-4 ਤੋਂ ਰਜਨੀ ਬਾਲਾ, ਵਾਰਡ ਨੰਬਰ-5 ਤੋਂ ਜਗਰੂਪ ਸਿੰਘ, ਵਾਰਡ ਨੰਬਰ-6 ਤੋਂ ਸਨੇਹ ਲਤਾ, ਵਾਰਡ ਨੰਬਰ-7 ਤੋਂ ਪਰਮਿੰਦਰ ਸਿੰਘ, ਵਾਰਡ ਨੰਬਰ-8 ਤੋਂ ਵੀਨਾ ਕੁਮਾਰੀ, ਵਾਰਡ ਨੰਬਰ-9 ਤੋਂ ਜਤਿੰਦਰ ਮਹਾਜਨ, ਵਾਰਡ ਨੰਬਰ-10 ਤੋਂ ਪਰਮਜੀਤ, ਵਾਰਡ ਨੰਬਰ-11 ਤੋਂ ਡਾ: ਦੀਪਕ ਨਿਸ਼ਚਲ, ਵਾਰਡ ਨੰਬਰ-12 ਤੋਂ ਸੁਨੀਤਾ ਦੇਵੀ, ਵਾਰਡ ਨੰਬਰ-13 ਤੋਂ ਮਨੋਜ ਗੁਪਤਾ, ਵਾਰਡ ਨੰਬਰ-14 ਤੋਂ ਰਜਨੀ ਬਾਲਾ ਅਤੇ ਵਾਰਡ ਨੰਬਰ-15 ਤੋਂ ਸੰਦੀਪ ਕੁਮਾਰ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਗਿਆ ਹੈ |