ਪਠਾਨਕੋਟ, 3 ਜੂਨ (ਵਿਨੋਦ)-ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 003 ਪਠਾਨਕੋਟ-ਕਮ-ਉਪ ਮੰਡਲ ਮੈਜਿਸਟ੍ਰੇਟ ਪਠਾਨਕੋਟ ਮਨਦੀਪ ਮਾਨ ਵਲੋਂ ਹਲਕਾ 003 ਪਠਾਨਕੋਟ ਦੇ ਸਮੂਹ ਸੈਕਟਰ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਮਨਦੀਪ ਮਾਨ ਨੇ ਸੈਕਟਰ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਿਨ੍ਹਾਂ ਬੀ.ਐਲ.ਓਜ. ਵਲੋਂ ਪ੍ਰੀ-ਮੈਪਿੰਗ ਐਸ.ਆਈ.ਆਰ. (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਦਾ ਕੰਮ 90 ਫੀਸਦੀ ਤੋਂ ਘੱਟ ਮੁਕੰਮਲ ਕੀਤਾ ਗਿਆ ਹੈ, ਉਹ ਮਿਤੀ 6 ਜੂਨ ਤੇ 7 ਜੂਨ 2026 ਨੂੰ ਆਪਣੇ-ਆਪਣੇ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾ ਕੇ ਐਸ.ਆਈ.ਆਰ. ਮੈਪਿੰਗ ਦਾ ਕੰਮ ਯਕੀਨੀ ਬਣਾਉਣ | ਉਨ੍ਹਾਂ ਸੈਕਟਰ ਅਫ਼ਸਰਾਂ ਨੂੰ ਇਨ੍ਹਾਂ ਕੈਂਪਾਂ ਦੀ ਨਿਗਰਾਨੀ ਤੇ ਚੈਕਿੰਗ ਵੀ ਸੁਚਾਰੂ ਢੰਗ ਨਾਲ ਕਰਨ ਲਈ ਕਿਹਾ | ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਕਤ ਮਿਤੀਆਂ ਦੌਰਾਨ ਆਪਣੇ ਇਲਾਕੇ ਦੇ ਬੀ.ਐਲ.ਓ. ਨਾਲ ਸੰਪਰਕ ਕਰਕੇ ਲੋੜੀਂਦਾ ਵੇਰਵਾ ਮੁਹੱਈਆ ਕਰਵਾਉਣ ਅਤੇ ਆਪਣੀ ਵੋਟ ਦੀ ਮੈਪਿੰਗ ਜ਼ਰੂਰ ਕਰਵਾਉਣ | ਮਾਨ ਨੇ ਐਮ.ਸੀ., ਸਰਪੰਚਾਂ, ਪੰਚਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਵੋਟ ਮੈਪਿੰਗ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਉਣ ਅਤੇ ਆਪਣੇ ਖੇਤਰ ਵਿਚ ਰਹਿ ਗਈਆਂ ਵੋਟਾਂ ਦੀ ਮੈਪਿੰਗ ਲਈ ਬੀ.ਐਲ.ਓਜ. ਦਾ ਸਹਿਯੋਗ ਕਰਨ, ਤਾਂ ਜੋ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ |