02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਗ੍ਰੀਨਲੈਂਡ ਪਬਲਿਕ ਸਕੂਲ ਵਿਖੇ ਸਹੁੰ ਚੁੱਕ ਸਮਾਗਮ

ਅਜੀਤ ਡੈਸਕ 04-06-2026
ਪਠਾਨਕੋਟ, 3 ਜੂਨ (ਸੰਧੂ)-ਗ੍ਰੀਨਲੈਂਡ ਪਬਲਿਕ ਸਕੂਲ ਵਿਖੇ ਚੇਅਰਮੈਨ ਰਣਵੀਰ ਸਿੰਘ, ਸਕੱਤਰ ਕਮਲਜੀਤ ਸਿੰਘ ਅਤੇ ਪਿ੍ੰਸੀਪਲ ਅਨੁਮੀਤ ਕੌਰ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਹੋਇਆ | ਇਸ ਮੌਕੇ ਐਸ.ਐਚ.ਓ. ਟ੍ਰੈਫਿਕ ਪੁਲਿਸ ਪਠਾਨਕੋਟ ਬ੍ਰਹਮਦੱਤ ਸ਼ਰਮਾ ਅਤੇ ਏ.ਐਸ.ਆਈ. ਪ੍ਰਦੀਪ ਕੁਮਾਰ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ | ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਨ ਨਾਲ ਹੋਈ | ਵਿਦਿਆਰਥੀਆਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਫਿਰ ਸਹੁੰ ਚੁੱਕ ਸਮਾਗਮ ਸਵਾਗਤ ਗੀਤ ਤੇ ਨਾਚ ਨਾਲ ਸ਼ੁਰੂ ਹੋਇਆ | ਪ੍ਰੋਗਰਾਮ ਦੌਰਾਨ ਹੈੱਡ ਬੁਆਏ ਇਸ਼ਾਨ, ਹੈਡ ਗਰਲ ਕਿ੍ਤਿਕਾ ਠਾਕੁਰ, ਡਿਪਟੀ ਹੈਡ ਬੁਆਏ ਅਨੁਕੂਲ, ਡਿਪਟੀ ਹੈਡ ਗਰਲ ਪ੍ਰਯਾਂਸ਼ੀ, ਵਾਈਸ ਹੈਡ ਬੁਆਏ ਕਿ੍ਤਿਕ ਠਾਕੁਰ, ਵਾਈਸ ਹੈਡ ਗਰਲ ਕਨੀਜ਼ਾ ਨੂੰ ਨਿਯੁਕਤ ਕੀਤਾ ਗਿਆ | ਸਕੂਲ ਦੇ ਵਿਦਿਆਰਥੀਆਂ ਨੇ 'ਮਾਰਚ ਪਾਸਟ' ਕੀਤਾ ਤੇ ਆਏ ਹੋਏ ਮਹਿਮਾਨਾਂ ਨੂੰ ਸਲਾਮੀ ਦਿੱਤੀ | ਅੰਤ 'ਚ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਅਨੁਸ਼ਾਸਨ ਬਣਾਈ ਰੱਖਣ ਦੀ ਸਲਾਹ ਦਿੱਤੀ | ਸਕੂਲ ਦੀ ਪ੍ਰਬੰਧਕ ਕਮੇਟੀ ਨੇ ਮਹਿਮਾਨਾਂ ਲਈ ਖਾਣ-ਪੀਣ ਦਾ ਸ਼ਾਨਦਾਰ ਪ੍ਰਬੰਧ ਕੀਤਾ | ਅੰਤ 'ਚ ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗੀਤ ਗਾਇਣ ਨਾਲ ਹੋਇਆ |
ਪਿਛਲੀ ਖ਼ਬਰ 6 ਤੇ 7 ਜੂਨ ਨੂੰ ਬੂਥਾਂ 'ਤੇ ਲੱਗਣਗੇ ਐਸ.ਆਈ.ਆਰ. ਮੈਪਿੰਗ ਕੈਂਪ-ਮਨਦੀਪ ਮਾਨ ਅਗਲੀ ਖ਼ਬਰ ਅਮਨਦੀਪ ਹਸਪਤਾਲ ਪਠਾਨਕੋਟ ਨੇ ਉਜਾਲਾ ਸਿਗਨਸ ਨਾਲ ਸਾਂਝੇਦਾਰੀ 'ਚ ਖੇਤਰ ਦੀ ਪਲਮਨਰੀ ਐਂਬੋਲਿਜ਼ਮ ਰਿਸਪਾਂਸ ਟੀਮ ਦੀ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।