ਪਠਾਨਕੋਟ, 3 ਜੂਨ (ਸੰਧੂ)-ਅਮਨਦੀਪ ਹਸਪਤਾਲ ਪਠਾਨਕੋਟ ਨੇ ਉਜਾਲਾ ਸਿਗਨਸ ਹਸਪਤਾਲਾਂ ਨਾਲ ਸਾਂਝੇਦਾਰੀ 'ਚ ਖੇਤਰ ਦੀ ਪਹਿਲੀ ਪਲਮਨਰੀ ਐਂਬੋਲਿਜ਼ਮ ਰਿਸਪਾਂਸ ਟੀਮ ਦੀ ਸਥਾਪਨਾ ਕੀਤੀ ਹੈ, ਜੋ ਕਿ ਇਕ ਸਮਰਪਿਤ ਬਹੁ-ਅਨੁਸ਼ਾਸਨੀ ਟੀਮ ਹੈ, ਜੋ ਪਲਮਨਰੀ ਐਂਬੋਲਿਜ਼ਮ ਤੋਂ ਪੀੜਤ ਮਰੀਜ਼ਾਂ ਲਈ ਤੇਜ਼ ਨਿਦਾਨ ਤੇ ਉੱਨਤ ਇਲਾਜ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ, ਜੋ ਕਿ ਖ਼ੂਨ ਦੇ ਥੱਕਿਆਂ ਦੁਆਰਾ ਪਲਮਨਰੀ ਧਮਨੀਆਂ 'ਚ ਰੁਕਾਵਟ ਕਾਰਨ ਹੋਣ ਵਾਲੀ ਇਕ ਸੰਭਾਵੀ ਤੌਰ 'ਤੇ ਜਾਨਲੇਵਾ ਸਥਿਤੀ ਹੈ | ਨਵੀਂ ਬਣੀ ਪੀ.ਈ.ਆਰ.ਟੀ. ਸਮੇਂ ਸਿਰ ਸਬੂਤ-ਅਧਾਰਿਤ ਤੇ ਤਾਲਮੇਲ ਵਾਲੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਕਈ ਵਿਸ਼ਿਆਂ ਦੇ ਮਾਹਿਰਾਂ ਨੂੰ ਇਕੱਠਾ ਕਰਦੀ ਹੈ ਤੇ ਇਸ 'ਚ ਡਾ: ਸੁਰੇਸ਼ ਕੌਲ, ਐਚ.ਓ.ਡੀ. ਤੇ ਸੀਨੀਅਰ ਸਲਾਹਕਾਰ ਮੁੱਖ ਕਾਰਡੀਓਲੋਜਿਸਟ ਡਾ: ਨੀਲਮ ਕੌਰ, ਸੀਨੀਅਰ ਸਲਾਹਕਾਰ ਕਾਰਡੀਓਲੋਜਿਸਟ ਡਾ: ਸੌਰਭ ਮਹਾਜਨ, ਮੁੱਖ ਸਲਾਹਕਾਰ ਕਿ੍ਟੀਕਲ ਕੇਅਰ ਅਤੇ ਅਨੱਸਥੀਸੀਓਲੋਜੀ ਸ਼ਾਮਿਲ ਹਨ | ਪਲਮਨਰੀ ਐਂਬੋਲਿਜ਼ਮ ਇਕ ਮੈਡੀਕਲ ਐਮਰਜੈਂਸੀ ਹੈ | ਜਿਸ ਦੀ ਪਹਿਚਾਣ ਅਤੇ ਤੁਰੰਤ ਇਲਾਜ ਨਾ ਕੀਤੇ ਜਾਣ 'ਤੇ ਅਚਾਨਕ ਵਿਗੜਨ, ਦਿਲ ਦੀ ਅਸਫ਼ਲਤਾ 'ਤੇ ਮੌਤ ਹੋ ਸਕਦੀ ਹੈ, ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵਿਚ ਅਮਨਦੀਪ ਹਸਪਤਾਲਾਂ ਦੇ ਡਾਇਰੈਕਟਰ ਡਾ: ਅਮਨਦੀਪ ਕੌਰ ਨੇ ਕਿਹਾ ਕਿ ਪਲਮਨਰੀ ਐਂਬੋਲਿਜ਼ਮ ਇਕ ਨਾਜ਼ੁਕ ਸਥਿਤੀ ਹੈ, ਜਿੱਥੇ ਹਰ ਮਿੰਟ ਮਾਇਨੇ ਰੱਖਦਾ ਹੈ | ਉਜਾਲਾ ਸਿਗਨਸ ਹਸਪਤਾਲਾਂ ਨਾਲ ਸਾਂਝੇਦਾਰੀ ਵਿਚ ਪੰਜਾਬ ਦਾ ਪਹਿਲਾ ਪੀ.ਈ.ਆਰ.ਟੀ. ਲਾਂਚ ਕਰਕੇ ਅਸੀਂ ਇਕ ਸਮਰਪਿਤ ਪ੍ਰਣਾਲੀ ਬਣਾ ਰਹੇ ਹਾਂ, ਜੋ ਫ਼ੈਸਲਾ ਲੈਣ ਵਿਚ ਦੇਰੀ ਨੂੰ ਖ਼ਤਮ ਕਰਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਮਰੀਜ਼ਾਂ ਨੂੰ ਸਹੀ ਸਮੇਂ 'ਤੇ ਸਹੀ ਇਲਾਜ ਮਿਲੇ | ਅਮਨਦੀਪ ਗਰੁੱਪ 6 ਰਣਨੀਤਿਕ ਸਥਾਨਾਂ 'ਤੇ 750 ਤੋਂ ਵੱਧ ਬਿਸਤਰਿਆਂ ਤੇ 170 ਤੋਂ ਵੱਧ ਮਾਹਿਰ ਡਾਕਟਰਾਂ ਦੇ ਨਾਲ ਇਕ ਪ੍ਰਮੁੱਖ ਸਿਹਤ ਸੰਭਾਲ ਨੈਟਵਰਕ 'ਚ ਵਧਿਆ ਹੈ | ਉਜਾਲਾ ਸਿਗਨਸ ਨਾਲ ਸਾਂਝੇਦਾਰੀ 'ਚ ਸਮੂਹ ਉੱਨਤ ਤਕਨਾਲੋਜੀ ਤੇ ਮਾਹਿਰ-ਅਗਵਾਈ ਵਾਲੀ ਦੇਖਭਾਲ ਦੁਆਰਾ ਪਹੁੰਚਯੋਗ, ਕਿਫ਼ਾਇਤੀ ਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਲਈ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ |