10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਪੜ੍ਹਾਅ-3 ਤਹਿਤ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ

ਅਜੀਤ ਡੈਸਕ 05-06-2026
ਗੁਰਦਾਸਪੁਰ 4 ਜੂਨ (ਚੱਕਰਾਜਾ)-ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਪੜਾਅ 3 ਸ਼ੁਰੂ ਕੀਤਾ ਗਿਆ ਹੈ | ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ੳ ਡੀ.ਬੀ.ਈ.ਈ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਨੌਜਵਾਨ ਜੋ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ https://pminternship.mca.gov.in/ ਵੈੱਬਸਾਈਟ 'ਤੇ ਚੋਟੀ ਦੀਆਂ ਕੰਪਨੀਆਂ ਵਿਚ ਕੰਮ ਕਰਨ ਦਾ ਤਜਰਬਾ ਤੇ ਹੁਨਰ ਪ੍ਰਾਪਤ ਕਰਨ ਲਈ ਅਰਜ਼ੀ ਫਾਰਮ ਅਪਲਾਈ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਨੌਜਵਾਨਾਂ ਨੂੰ ਅਸਲ ਕਾਰੋਬਾਰੀ ਮਾਹੌਲ 'ਚ ਸਿਖਲਾਈ ਦੇ ਕੇ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣਾ ਹੈ | ਚੁਣੇ ਗਏ ਇੰਟਰਨਜ਼ ਨੂੰ ਪੂਰੀ ਇੰਟਰਨਸ਼ਿਪ ਦੌਰਾਨ 9,000 ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜੋ ਸਿੱਖਿਆਰਥੀ ਇਸ ਇੰਟਰਨਸ਼ਿਪ ਨੂੰ ਪੂਰਾ ਕਰੇਗਾ, ਉਸ ਨੰੂ ਸਰਕਾਰ ਵਲੋਂ ਪ੍ਰਧਾਨ ਮੰਤਰੀ ਜੀਵਨ ਜੋਯਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਤਹਿਤ ਬੀਮਾ ਕਵਰੇਜ ਵੀ ਪ੍ਰਦਾਨ ਕੀਤਾ ਜਾਵੇਗਾ | ਜ਼ਿਲ੍ਹਾ ਰੁਜ਼ਗਾਰ ਅਫਸਰ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਰਜਿਸਟਰੇਸ਼ਨ ਕਰਨ ਲਈ ਉਮੀਦਵਾਰ ਦੀ ਉਮਰ 18 ਤੋਂ 25 ਸਾਲ ਵਿਚਕਾਰ ਹੋਣੀ ਚਾਹੀਦੀ ਹੈ, ਵਿੱਦਿਅਕ ਯੋਗਤਾ 'ਚ ਹਾਈ ਸਕੂਲ, ਹਾਇਰ ਸੈਕੰਡਰੀ, ਆਈ.ਟੀ.ਆਈ ਸਰਟੀਫਿਕੇਟ, ਪੋਲੀਟੈਕਨਿਕ ਡਿਪਲੋਮਾ, ਜਾਂ ਬੀ.ਏ, ਬੀ.ਐਸ.ਸੀ, ਬੀ.ਕਾਮ, ਬੀ.ਈ/ਬੀ.ਟੈੱਕ ਵਰਗੀਆਂ ਡਿਗਰੀਆਂ ਸ਼ਾਮਿਲ ਹਨ | ਗਰੈਜੂਏਸ਼ਨ/ਪੋਸਟ-ਗ੍ਰੈਜੂਏਸ਼ਨ ਦੇ ਆਖ਼ਰੀ ਸਾਲ ਵਾਲੇ ਵਿਦਿਆਰਥੀ ਵੀ ਇੰਟਰਨਸ਼ਿਪ ਲਈ ਅਪਲਾਈ ਕਰ ਸਕਦੇ ਹਨ | ਪਰਿਵਾਰ ਦੀ ਸਾਲਾਨਾ ਆਮਦਨ 12 ਲੱਖ ਤੋਂ ਵੱਧ ਜਾਂ ਪਰਿਵਾਰ ਦਾ ਕੋਈ ਮੈਂਬਰ ਪੱਕਾ ਸਰਕਾਰੀ ਕਰਮਚਾਰੀ ਹੈ ਤਾਂ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ | ਉਮੀਦਵਾਰ www.pminternship.mca.gov.in 'ਤੇ ਅਪਲਾਈ ਕਰ ਸਕਦੇ ਹਨ ਜੋ ਬਿਲਕੁੱਲ ਮੁਫ਼ਤ ਹੈ | ਰਜਿਸਟ੍ਰੇਸ਼ਨ ਲਈ ਆਧਾਰ ਅਧਾਰਿਤ ਈ-ਕੇ.ਵਾਈ.ਸੀ ਲਾਜ਼ਮੀ ਹੈ | ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕਮਰਾ ਨੰਬਰ 217, ਬਲਾਕ-ਬੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਜਾਣਕਾਰੀ ਲੈ ਸਕਦੇ ਹਨ |
ਪਿਛਲੀ ਖ਼ਬਰ ਪੇਅ-ਕਮਿਸ਼ਨ ਤੇ ਡੀ.ਏ. ਦਾ ਬਕਾਇਆ ਨਾ ਦੇ ਕੇ ਮੁਲਾਜ਼ਮ ਵਿਰੋਧੀ ਹੋਈ ਸਰਕਾਰ-ਨਰੇਸ਼ ਮਹਾਜਨ ਅਗਲੀ ਖ਼ਬਰ ਹੈਰੋਇਨ ਸਮੇਤ 4 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।