09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਰਕਾਰੀ ਸਕੂਲ ਘੁੰਮਣ ਕਲਾਂ ਦਾ ਵਿਦਿਆਰਥੀ ਕਵਲਜੀਤ ਸਿੰਘ ਭਾਰਤੀ ਫ਼ੌਜ 'ਚ ਭਰਤੀ

ਅਜੀਤ ਡੈਸਕ 05-06-2026
ਨਿੱਕੇ ਘੁੰਮਣ, 4 ਜੂਨ (ਸਤਬੀਰ ਸਿੰਘ ਘੁੰਮਣ)-ਸਰਕਾਰੀ ਸਕੂਲ ਘੁੰਮਣ ਕਲਾਂ ਦਾ +2 ਪਾਸ ਹੋਣਹਾਰ ਵਿਦਿਆਰਥੀ ਕਵਲਜੀਤ ਸਿੰਘ ਨੇ ਭਾਰਤੀ ਫ਼ੌਜ ਵਿਚ ਭਰਤੀ ਹੋ ਕੇ ਸਕੂਲ ਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਕਵਲਜੀਤ ਸਿੰਘ ਸਕੂਲ ਦੌਰਾਨ ਐੱਨ.ਸੀ.ਸੀ. ਤੇ ਖੇਡਾਂ ਨਾਲ ਸਰਗਰਮ ਤੌਰ 'ਤੇ ਜੁੜਿਆ ਰਿਹਾ, ਜਿਸ ਨੇ ਉਸ ਦੀ ਸਫ਼ਲਤਾ ਵਿਚ ਅਹਿਮ ਭੂਮਿਕਾ ਨਿਭਾਈ | ਸਕੂਲ ਪਹੁੰਚਣ 'ਤੇ ਸਕੂਲ ਇੰਚਾਰਜ ਪਿ੍ੰਸੀਪਲ ਅਮਨਪ੍ਰੀਤ ਕੌਰ ਤੇ ਸਮੂਹ ਸਟਾਫ਼ ਵਲੋਂ ਕਵਲਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡੀ.ਪੀ.ਈ. ਗੁਰਪ੍ਰੀਤ ਸਿੰਘ ਚਾਹਲ ਵਲੋਂ ਵਿਦਿਆਰਥੀਆਂ ਨੂੰ ਐੱਨ.ਸੀ.ਸੀ. ਅਤੇ ਖੇਡਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਇਹ ਗਤੀਵਿਧੀਆਂ ਨੌਜਵਾਨਾਂ ਵਿਚ ਅਨੁਸ਼ਾਸਨ, ਹਿੰਮਤ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਫ਼ੌਜ ਵਰਗੀਆਂ ਸੇਵਾਵਾਂ ਵਿਚ ਜਾਣ ਲਈ ਪ੍ਰੇਰਿਤ ਕਰਦੀਆਂ ਹਨ | ਇਸ ਮੌਕੇ ਲੈਕਚਰਾਰ ਕਿਰਨ ਕੌਰ, ਲੈਕ. ਪ੍ਰਦੀਪ ਕੁਮਾਰ, ਜਸਬੀਰ ਸਿੰਘ ਬਾਠ, ਮਾਸਟਰ ਵਿਨੋਦ, ਅਮਰਜੀਤ ਸਿੰਘ, ਮੈਡਮ ਸੋਨੀਆ, ਅਲਕਾ, ਸਰਬਜੀਤ ਕੌਰ ਆਦਿ ਹਾਜ਼ਰ ਸੀ |
ਪਿਛਲੀ ਖ਼ਬਰ ਪਿੰਡ ਥਰੀਏਵਾਲ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਅਨੰਦਪੁਰ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਭਾਜਪਾ ਵਲੋਂ ਚੋਣ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।