08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਕਸ਼ਯਪ ਰਾਜਪੂਤ ਸਭਾ ਵਲੋਂ ਨਵ-ਚੁਣੇ ਕੌਂਸਲਰ ਪਾਰਸ ਕਸ਼ਯਪ ਦਾ ਸਨਮਾਨ

ਅਜੀਤ ਡੈਸਕ 05-06-2026
ਪਠਾਨਕੋਟ, 4 ਜੂਨ (ਸੰਧੂ)-ਕਸ਼ਯਪ ਰਾਜਪੂਤ ਸਭਾ ਪਠਾਨਕੋਟ ਵਲੋਂ ਪ੍ਰਧਾਨ ਸੁਰੇਸ਼ ਬਿੱਟਾ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਵਾਰਡ ਨੰਬਰ-3 ਤੋਂ ਭਾਜਪਾ ਦੇ ਨਵ-ਚੁਣੇ ਕੌਂਸਲਰ ਪਾਰਸ ਕਸ਼ਯਪ ਨੂੰ ਸਨਮਾਨਿਤ ਕੀਤਾ ਗਿਆ | ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਪਾਰਸ ਕਸ਼ਯਪ ਤੇ ਉਨ੍ਹਾਂ ਦੀ ਮਾਤਾ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਪ੍ਰਧਾਨ ਸੁਰੇਸ਼ ਬਿੱਟਾ ਨੇ ਕਿਹਾ ਕਿ ਪਾਰਸ ਕਸ਼ਯਪ ਦੀ ਜਿੱਤ ਨਾਲ ਸਮੂਹ ਕਸ਼ਯਪ ਸਮਾਜ ਵਿਚ ਖ਼ੁਸ਼ੀ ਦਾ ਮਾਹੌਲ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਵਾਰਡ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਪਾਰਸ ਕਸ਼ਯਪ ਨੇ ਮਿਲੇ ਸਨਮਾਨ ਲਈ ਸਭਾ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਵੀਨ ਕੁਮਾਰ, ਦੀਨਾ ਨਾਥ, ਮਦਨ ਲਾਲ, ਸੁਦਰਸ਼ਨ, ਰਾਜ ਕੁਮਾਰ, ਵਿਕਾਸ, ਰਾਜੀਵ, ਸੂਬੇਦਾਰ ਗੁਰਮੀਤ ਸਿੰਘ, ਗੁਲਸ਼ਨ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਤੇ ਮਹਿਲਾ ਉਥਾਨ ਮੰਡਲ ਵਲੋਂ ਮਾਸਿਕ ਭੰਡਾਰਾ ਤੇ ਸਾਹਿਤ ਵੰਡ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਨਾਨਕ ਅਸਥਾਨ ਵਿਖੇ ਪੁੰਨਿਆ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।