08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਤੇ ਮਹਿਲਾ ਉਥਾਨ ਮੰਡਲ ਵਲੋਂ ਮਾਸਿਕ ਭੰਡਾਰਾ ਤੇ ਸਾਹਿਤ ਵੰਡ ਸਮਾਗਮ

ਅਜੀਤ ਡੈਸਕ 05-06-2026
ਘਰੋਟਾ, 4 ਜੂਨ (ਸੰਜੀਵ ਗੁਪਤਾ)-ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਤੇ ਮਹਿਲਾ ਉਥਾਨ ਮੰਡਲ ਵਲੋਂ ਸਿਵਲ ਹਸਪਤਾਲ ਨੇੜੇ ਮਾਸਿਕ ਭੰਡਾਰਾ, ਸਾਹਿਤ ਵੰਡ ਤੇ ਸੇਵਾ ਸਮਾਗਮ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ 'ਚ ਸ਼ਰਧਾਲੂਆਂ, ਮਹਿਲਾਵਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ ਅਧਿਆਤਮਿਕ ਮਾਹੌਲ ਦਾ ਲਾਭ ਉਠਾਇਆ ਤੇ ਭੰਡਾਰੇ ਦਾ ਪ੍ਰਸ਼ਾਦ ਗ੍ਰਹਿਣ ਕੀਤਾ | ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਮਾਜ ਵਿਚ ਵੱਧ ਰਹੀ ਨਸ਼ਿਆਂ ਦੀ ਪ੍ਰਵਿਰਤੀ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਯੋਗ, ਧਿਆਨ ਅਤੇ ਅਧਿਆਤਮਿਕ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਯੋਗ ਮਨੁੱਖ ਨੂੰ ਸਰੀਰਕ, ਮਾਨਸਿਕ ਤੇ ਆਤਮਿਕ ਤੌਰ 'ਤੇ ਮਜ਼ਬੂਤ ਬਣਾਉਂਦਾ ਹੈ | ਇਸ ਮੌਕੇ ਸ਼ਰਧਾਲੂਆਂ ਨੂੰ ਰਿਸ਼ੀ ਪ੍ਰਸ਼ਾਦ ਤੇ ਅਧਿਆਤਮਿਕ ਸਾਹਿਤ ਵੀ ਵੰਡਿਆ ਗਿਆ | ਬੁਲਾਰਿਆਂ ਨੇ ਮਨੁੱਖਤਾ ਦੀ ਸੇਵਾ, ਚੰਗੇ ਸੰਸਕਾਰਾਂ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਜੀਵਨ ਵਿਚ ਅਪਣਾਉਣ ਦਾ ਸੱਦਾ ਦਿੱਤਾ | ਸਮਿਤੀ ਦੇ ਸੰਚਾਲਕ ਪੰਕਜ ਕੁਮਾਰ ਨੇ ਦੱਸਿਆ ਕਿ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਅਤੇ ਮਹਿਲਾ ਉਥਾਨ ਮੰਡਲ ਕਈ ਸਾਲਾਂ ਤੋਂ ਸਮਾਜ ਸੇਵਾ, ਯੋਗ ਪ੍ਰਚਾਰ, ਅਧਿਆਤਮਿਕ ਜਾਗਰੂਕਤਾ ਤੇ ਲੋੜਵੰਦਾਂ ਦੀ ਸਹਾਇਤਾ ਲਈ ਨਿਰੰਤਰ ਕਾਰਜ ਕਰ ਰਹੇ ਹਨ | ਸਮਿਤੀ ਵਲੋਂ ਨਿਯਮਿਤ ਤੌਰ 'ਤੇ ਮਾਸਿਕ ਭੰਡਾਰੇ, ਸਤਿਸੰਗ, ਯੋਗ ਕੈਂਪ, ਧਾਰਮਿਕ ਪ੍ਰਵਚਨ ਅਤੇ ਹੋਰ ਲੋਕ-
ਪਿਛਲੀ ਖ਼ਬਰ ਇਸਕਾਨ ਮੰਦਿਰ ਪਠਾਨਕੋਟ ਵਿਖੇ ਸ੍ਰੀਮਦ ਭਾਗਵਤ ਕਥਾ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਕਸ਼ਯਪ ਰਾਜਪੂਤ ਸਭਾ ਵਲੋਂ ਨਵ-ਚੁਣੇ ਕੌਂਸਲਰ ਪਾਰਸ ਕਸ਼ਯਪ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।