ਪਠਾਨਕੋਟ, 4 ਜੂਨ (ਸੰਧੂ)-ਇਸਕਾਨ ਮੰਦਿਰ ਪਠਾਨਕੋਟ ਵਿਖੇ 1 ਤੋਂ 7 ਜੂਨ ਤੱਕ ਚੱਲ ਰਹੇ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰੀ ਭਰ ਰਹੇ ਹਨ | ਕਥਾ ਦੇ ਤੀਜੇ ਦਿਨ ਪ੍ਰਸਿੱਧ ਵੈਸ਼ਨਵ ਵਕਤਾ ਪਰਮ ਪੂਜਨੀਯ ਐਚ.ਜੀ. ਰਘੂਪਤੀ ਰਾਮ ਦਾਸ ਪ੍ਰਭੂ ਨੇ ਸ੍ਰੀਮਦ ਭਾਗਵਤ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਗ੍ਰੰਥ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਅਧਿਆਤਮਿਕ ਮਾਰਗ ਦਰਸ਼ਕ ਹੈ | ਕਥਾ ਦੌਰਾਨ ਭਗਵਾਨ ਸ੍ਰੀ ਕਿ੍ਸ਼ਨ ਦੀਆਂ ਦਿਵਯ ਲੀਲਾਵਾਂ ਅਤੇ ਮਹਾਨ ਭਗਤਾਂ ਦੇ ਜੀਵਨ ਤੋਂ ਪੇ੍ਰਰਨਾਦਾਇਕ ਪ੍ਰਸੰਗ ਵੀ ਸੰਗਤ ਨਾਲ ਸਾਂਝੇ ਕੀਤੇ ਗਏ | ਮੰਦਿਰ ਪ੍ਰਬੰਧਕਾਂ ਅਨੁਸਾਰ ਕਥਾ ਹਰ ਰੋਜ਼ ਸ਼ਾਮ 4:30 ਵਜੇ ਤੋਂ 7:30 ਵਜੇ ਤੱਕ ਕਰਵਾਈ ਜਾ ਰਹੀ ਹੈ | ਕਥਾ ਤੋਂ ਪਹਿਲਾਂ ਹਰਿਨਾਮ ਸੰਕੀਰਤਨ ਅਤੇ ਭਜਨ-ਕੀਰਤਨ ਹੁੰਦਾ ਹੈ, ਜਦਕਿ ਅੰਤ ਵਿਚ ਮਹਾ ਪ੍ਰਸ਼ਾਦ ਦੀ ਸੇਵਾ ਵੀ ਕਰਵਾਈ ਜਾਂਦੀ ਹੈ |