ਸ਼ਾਹਪੁਰ ਕੰਢੀ, 4 ਜੂਨ (ਰਣਜੀਤ ਸਿੰਘ)-ਪੰਜਾਬ ਸਿੰਜਾਈ ਵਿਭਾਗ ਨੇ ਇਲਾਕੇ ਦੇ ਕਿਸਾਨਾਂ ਨੰੂ ਸਿੰਜਾਈ ਯੋਗ ਪਾਣੀ ਦੇਣ ਦਾ ਟ੍ਰਾਇਲ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਅੱਜ ਨਹਿਰਾਂ 'ਚੋਂ ਲਗਭਗ 20 ਕਿਊਸਿਕ ਪਾਣੀ ਛੱਡਿਆ ਗਿਆ | ਸਿੰਜਾਈ ਵਿਭਾਗ ਦੇ ਐਸ.ਡੀ.ਓ. ਰਾਜੀਵ ਕੁਮਾਰ, ਜੇ.ਈ. ਵਿਸ਼ਾਲ ਅੱਤਰੀ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਕਿਸਾਨਾਂ ਨੰੂ ਝੋਨੇ ਦੀ ਲਵਾਈ ਲਈ ਪਾਣੀ ਦੇਣ ਦੇ ਹੁਕਮ ਜਾਰੀ ਹੋਏ ਹਨ | ਜਿਸ ਤਹਿਤ ਪਾਣੀ ਛੱਡਿਆ ਜਾ ਰਿਹਾ ਹੈ | ਇਸ ਪਾਣੀ ਨਾਲ ਲਗਭਗ 20 ਪਿੰਡਾਂ ਦੇ ਕਿਸਾਨ ਲਾਭ ਪ੍ਰਾਪਤ ਕਰਨਗੇ | ਨਹਿਰਾਂ 'ਚੋਂ ਪਾਣੀ ਛੱਡਣ ਲਈ ਬਣਾਏ ਚੈਨਲ ਨੰਬਰ-2 ਤੋਂ 20 ਕਿਊਸਿਕ ਪਾਣੀ ਛੱਡਿਆ ਗਿਆ | ਉਨ੍ਹਾਂ ਦੱਸਿਆ ਕਿ ਚੈਨਲ ਨੰਬਰ ਇਕ ਤੋਂ 10 ਕਿਊਸਿਕ ਪਾਣੀ ਛੱਡਿਆ | ਇਸ ਤੋਂ ਇਲਾਵਾ ਚੈਨਲ ਨੰਬਰ-3 ਤੋਂ 17 ਕਿਊਸਿਕ ਪਾਣੀ ਛੱਡਿਆ ਜਾਵੇਗਾ | ਇਸ ਟ੍ਰਾਇਲ ਤੋਂ ਬਾਅਦ 15 ਜੂਨ ਤੱਕ ਇਹ ਪਾਣੀ 20 ਪਿੰਡਾਂ ਤੱਕ ਪਹੁੰਚ ਜਾਵੇਗਾ |