07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਤਾਰਾਗੜ੍ਹ ਪੁਲਿਸ ਵਲੋਂ 3 ਵਿਅਕਤੀ ਹੈਰੋਇਨ ਸਮੇਤ ਕਾਬੂ

ਅਜੀਤ ਡੈਸਕ 05-06-2026
ਤਾਰਾਗੜ੍ਹ, 4 ਜੂਨ (ਸੋਹਨ ਲਾਲ)-ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਤਾਰਾਗੜ੍ਹ ਥਾਣਾ ਦੇ ਐਸ.ਐਚ.ਓ. ਬਲਵਿੰਦਰ ਸਿੰਘ ਦਾਲਮ ਦੀ ਯੋਗ ਅਗਵਾਈ ਹੇਠ ਤਾਰਾਗੜ੍ਹ ਪੁਲਿਸ ਨੇ 3 ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਐਸ.ਐਚ.ਓ. ਤਾਰਾਗੜ੍ਹ ਬਲਵਿੰਦਰ ਸਿੰਘ ਦਾਲਮ ਨੇ ਦੱਸਿਆ ਕਿ ਪੁਲਿਸ ਪਾਰਟੀ ਤਾਰਾਗੜ੍ਹ ਜਾਮਨੂੰ ਮੋੜ ਤੋਂ ਪਰਮਾਨੰਦ ਗਸ਼ਤ ਦੌਰਾਨ ਜਾ ਰਹੀ ਸੀ ਕਿ ਜਦ ਪੁਲਿਸ ਪਾਰਟੀ ਪਰਮਾਨੰਦ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਸਾਹਮਣੇ ਤੋਂ 3 ਵਿਅਕਤੀ ਮੋਟਰਸਾਈਕਲ 'ਤੇ ਆ ਰਹੇ ਸਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਜਲਦੀ ਹੀ ਮੋਟਰਸਾਈਕਲ ਪਿੱਛੇ ਨੂੰ ਮੋੜ ਕੇ ਭੱਜਣ ਲੱਗੇ, ਪਰ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਹੋਣ ਕਾਰਨ ਉਹ ਹੇਠਾਂ ਡਿੱਗ ਗਏ ਤੇ ਉਨ੍ਹਾਂ ਜਲਦੀ ਹੀ ਆਪਣੀ ਜੇਬ 'ਚੋਂ ਮੋਮੀ ਲਿਫ਼ਾਫ਼ੇ ਜੋ ਕੁਝ ਵਜ਼ਨਦਾਰ ਸੀ, ਕੱਢ ਕੇ ਬਾਹਰ ਝਾੜੀਆਂ 'ਚ ਸੁੱਟ ਦਿੱਤੇ | ਪੁਲਿਸ ਪਾਰਟੀ ਨੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਵਲੋਂ ਸੁੱਟੇ ਮੋਮੀ ਲਿਫ਼ਾਫ਼ੇ ਨੂੰ ਜਦ ਖ਼ੋਲ ਕੇ ਦੇਖਿਆ ਗਿਆ ਤਾਂ ਉਸ 'ਚੋਂ ਹੈਰੋਇਨ ਬਰਾਮਦ ਹੋਈ | ਕੰਪਿਊਟਰ ਕੰਡੇ 'ਤੇ ਵਜ਼ਨ ਕਰਨ 'ਤੇ ਮੁਲਜ਼ਮਾਂ ਵਲੋਂ ਸੁੱਟੇ ਲਿਫ਼ਾਫ਼ੇ ਜਿਸ ਦਾ ਵਜ਼ਨ ਲਿਫ਼ਾਫ਼ਿਆਂ ਸਮੇਤ ਕ੍ਰਮਵਾਰ 8 ਗ੍ਰਾਮ, 6 ਗ੍ਰਾਮ, 6 ਗ੍ਰਾਮ ਹੋਇਆ | ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਆਪਣਾ ਨਾਮ ਰਵੀ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਨੱਕੀ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ, ਸੌਰਭ ਉਰਫ਼ ਰਿੱਕੀ ਉਰਫ਼ ਜੱਗਾ ਪੁੱਤਰ ਅਸ਼ਵਨੀ ਕੁਮਾਰ ਪਿੰਡ ਬਕਨੌਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਤੇ ਵਿਪਨ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਪਿੰਡ ਬਕਨੌਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਦੱਸਿਆ | ਪੁਲਿਸ ਵਲੋਂ ਤਿੰਨੇ ਵਿਅਕਤੀ ਮੋਟਰਸਾਈਕਲ ਸਮੇਤ ਕਾਬੂ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐਸ.ਐਚ.ਓ. ਤਾਰਾਗੜ੍ਹ ਬਲਵਿੰਦਰ ਸਿੰਘ ਦਾਲਮ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਭੈੜੇ ਅਨਸਰਾਂ ਨੂੰ ਖ਼ਾਸ ਕਰਕੇ ਨਸ਼ੇ ਦੇ ਵਪਾਰੀਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ |
ਪਿਛਲੀ ਖ਼ਬਰ ਕੋਲੀਆਂ ਰਾਵੀ ਦਰਿਆ 'ਤੇ ਧੁੱਸੀ ਬੰਨ੍ਹ ਪ੍ਰੋਜੈਕਟ ਨੂੰ ਜਲਦ ਨੇਪਰੇ ਚਾੜ੍ਹਨ ਲਈ ਕੈਬਨਿਟ ਮੰਤਰੀ ਕਟਾਰੂਚੱਕ ਵਲੋਂ ਜਾਇਜ਼... ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਦੀ ਝੀਲ 'ਚੋਂ ਮਿਲੇਗਾ ਲਗਭਗ 20 ਪਿੰਡਾਂ ਨੰੂ ਸਿੰਚਾਈ ਯੋਗ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।