26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਲਕਾ ਇੰਚਾਰਜ ਲੱਗਣ 'ਤੇ ਪ੍ਰਧਾਨ ਜੌਲੀ ਦਾ ਆੜ੍ਹਤੀ ਭਾਈਚਾਰੇ ਨੇ ਕੀਤਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 08-06-2026
ਬਟਾਲਾ, 7 ਜੂਨ (ਸਤਿੰਦਰ ਸਿੰਘ)-ਬਟਾਲਾ ਦਾਣਾ ਮੰਡੀ ਬਟਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਮਾਝਾ ਜ਼ੋਨ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੂੰ ਪਾਰਟੀ ਵਲੋਂ ਹਲਕਾ ਫਤਹਿਗੜ ਚੂੜੀਆਂ ਦਾ ਇੰਚਾਰਜ ਲਗਾਏ ਜਾਣ 'ਤੇ ਸਮੂਹ ਆੜਤੀਆਂ ਤੇ ਮੁਨੀਮ ਭਾਈਚਾਰੇ ਵਲੋਂ ਵਿਸ਼ੇਸ਼ ਸਨਮਾਨ ਸਮਾਗਮ ਮੈਸੇਰਜ਼ ਗੁਰਾਇਆ ਐਂਡ ਕੰਪਨੀ ਖਾਨਫੱਤੇ ਵਾਲਿਆਂ ਦੀ ਦੁਕਾਨ 'ਤੇ ਕੀਤਾ ਗਿਆ | ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦੌਰਾਨ ਹਲਕਾ ਇੰਚਾਰਜ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੂੰ ਸਨਮਾਨ ਚਿੰਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਕੌਂਸਲਰ ਮਨਬੀਰ ਸਿੰਘ ਰੰਧਾਵਾ, ਮਾਸਟਰ ਬਲਜੀਤ ਸਿੰਘ ਕਾਲਾ ਨੰਗਲ, ਹਰਜਿੰਦਰ ਸਿੰਘ ਹਰੂਵਾਲ, ਅਵਤਾਰ ਸਿੰਘ ਗੁਰਾਇਆ, ਕਵਲ ਸ਼ਾਹ ਤੇ ਪਰਮਜੀਤ ਸਿੰਘ ਵੜੈਚ ਨੇ ਪ੍ਰਧਾਨ ਜੌਲੀ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ | ਪ੍ਰਧਾਨ ਗੁਰਬਿੰਦਰ ਸਿੰਘ ਜੌਲੀ ਨੇ ਆੜਤੀ ਤੇ ਮੁਨੀਮ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਾਣਾ ਮੰਡੀ ਬਟਾਲਾ ਦੇ ਆੜ੍ਹਤੀਆਂ ਤੇ ਮੁਨੀਮ ਭਾਈਚਾਰੇ ਦੇ ਮਸਲਿਆਂ ਲਈ ਹਰ ਵੇਲੇ ਯਤਨਸ਼ੀਲ ਹਨ | ਜੌਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਇਮਾਨ ਸਿੰਘ ਮਾਨ ਵਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਪਾਰਟੀ ਦੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ | ਇਸ ਮੌਕੇ ਸੂਬਾ ਮੀਤ ਪ੍ਰਧਾਨ ਅਤੇ ਕੌਂਸਲਰ ਮਨਬੀਰ ਸਿੰਘ ਰੰਧਾਵਾ, ਮਾਸਟਰ ਬਲਜੀਤ ਸਿੰਘ ਕਾਲਾ ਨੰਗਲ, ਹਰਜਿੰਦਰ ਸਿੰਘ ਹਰੂਵਾਲ, ਅਵਤਾਰ ਸਿੰਘ ਗੁਰਾਇਆ, ਜਰਨੈਲ ਸਿੰਘ ਰੰਧਾਵਾ, ਪਰਮਜੀਤ ਸਿੰਘ ਵੜੈਚ, ਹਰਕੇਵਲ ਸਿੰਘ ਕਵਲ ਸ਼ਾਹ, ਹਰਜੰਤ ਸਿੰਘ ਗੁਰਾਇਆ, ਗੁਰਭਿੰਦਰ ਸਿੰਘ ਲਾਡਾ ਸ਼ਾਹ, ਆਸ਼ੂ ਮਿੱਤਲ, ਦਰਸ਼ਨ ਸਿੰਘ ਸੰਗਰ, ਸੁੱਖ ਬਾਜਵਾ, ਰਿਪੀ ਬਾਜਵਾ, ਅਮਨ ਪ੍ਰਾਸ਼ਰ ,ਰਮੇਸ਼ ਪੱਪੂ, ਪ੍ਰਧਾਨ ਸੰਜੀਵ ਚੀਨੀ,ਵੱਸਣ ਸਿੰਘ ਸ਼ਾਹ, ਬਾਊ ਵਿਨੋਦ, ਮੰਗਲ ਕੋਹਲੀ, ਜਸਵੰਤ ਸਿੰਘ ਖਹਿਰਾ, ਵਿਨੇ ਅਗਰਵਾਲ, ਮਨਜੀਤ ਸਿੰਘ ਫੌਜੀ, ਵੀਰਮ ਸਿੰਘ ਵੋਹਰਾ, ਸਤਪਾਲ, ਸੁਖਦੇਵ ਸਿੰਘ ਫਜਲਾਬਾਦ, ਵਿਨੋਦ ਸ਼ਰਮਾ, ਸੁਨੀਲ ਕੁਮਾਰ, ਲਛਮਣ ਆਦਿ ਹਾਜ਼ਰ ਸੀ |
ਪਿਛਲੀ ਖ਼ਬਰ ਬਲਾਕ ਸੰਮਤੀ ਚੇਅਰਪਰਸਨ ਰਾਜਵਿੰਦਰ ਕੌਰ ਨੇ ਗ਼ਰੀਬ ਮਸੀਹ ਲੜਕੀਆਂ ਨੂੰ ਦਾਜ ਦਾ ਸਾਮਾਨ ਦਿੱਤਾ ਅਗਲੀ ਖ਼ਬਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਚੱਕ ਸ਼ਰੀਫ ਵਿਖੇ ਗੁਰਮਤਿ ਸਿਖਲਾਈ ਕੈਂਪ ਆਰੰਭਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।