26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬਲਾਕ ਸੰਮਤੀ ਚੇਅਰਪਰਸਨ ਰਾਜਵਿੰਦਰ ਕੌਰ ਨੇ ਗ਼ਰੀਬ ਮਸੀਹ ਲੜਕੀਆਂ ਨੂੰ ਦਾਜ ਦਾ ਸਾਮਾਨ ਦਿੱਤਾ

ਅਜੀਤ ਡੈਸਕ 08-06-2026
ਵਡਾਲਾ ਬਾਂਗਰ, 7 ਜੂਨ (ਮਨਜੀਤ ਸਿੰਘ ਚੀਮਾ)-ਜੱਗੂ ਭਗਵਾਨਪੁਰ ਦੇ ਮਾਸੀ ਬਲਾਕ ਸੰਮਤੀ ਦੇ ਚੇਅਰਪਰਸਨ ਬੀਬੀ ਰਾਜਵਿੰਦਰ ਕੌਰ ਦੀ ਅਗਵਾਈ ਅਤੇ ਸੁੱਖ ਭੰਡਾਰ ਚਰਚ ਦੇ ਸਰਪ੍ਰਸਤ ਬਿਸ਼ਪ ਰਿਆਜ ਤੇਜਾ ਦੀ ਰਹਿਨੁਮਾਈ ਹੇਠ ਅੱਜ ਸੱੁਖ ਪੰਡਾਰ ਚਰਚ ਵਿਖੇ ਮਸੀਹ ਭਾਈਚਾਰੇ ਦੀਆਂ ਗਰੀਬ ਲੜਕੀਆਂ ਨੂੰ ਦਾਜ ਦਾ ਸਾਮਾਨ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਸੀਂ 200 ਗਰੀਬ ਲੜਕੀਆਂ ਦੇ ਵਿਆਹ ਕਰਨ ਜਾ ਰਹੇ ਹਾਂ ਅਤੇ ਹਲਕਾ ਡੇਰਾ ਬਾਬਾ ਨਾਨਕ ਵਿਚ ਹਰ ਗਰੀਬ ਲੜਕੀ ਵਿਆਹ ਸਮੇਂ ਉਨ੍ਹਾਂ ਨੂੰ 21 ਹਜ਼ਾਰ ਰੁਪਏ ਸ਼ਗਨ ਵਜੋਂ ਦਿੱਤੇ ਜਾਣਗੇ | ਇਸ ਦੇ ਨਾਲ ਹੀ ਸੱੁਖ ਭੰਡਾਰ ਚਰਚ ਦੇ ਸਰਪ੍ਰਸਤ ਬਿਸ਼ਪ ਰਿਆਜ ਤੇਜਾ ਨੇ ਕਿਹਾ ਕਿ ਅਸੀਂ ਜੱਗੂ ਭਗਵਾਨਪੁਰ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਦਾ ਸਹਿਯੋਗ ਕਰਦੇ ਹਾਂ ਜੋ ਬਹੁਤ ਵਧੀਆ ਉਪਰਾਲਾ ਕਰ ਕੇ ਹਲਕੇ ਦੇ ਗਰੀਬ ਲੋਕਾਂ ਦੀ ਬਾਂਹ ਫੜ ਰਹੇ ਹਨ | ਇਸ ਮੌਕੇ ਮਹਾਰਾਜਾ ਦਾਊਦ ਕਿ੍ਸ਼ਚਨ ਦਲ ਦੇ ਪ੍ਰਧਾਨ ਸਟੀਫਮ ਮਸੀਹ ਬੱਬੂ, ਸਰਪੰਚ ਦਲਬੀਰ ਸਿੰਘ (ਭਿੱਲਾ), ਸਾ. ਜਸਬੀਰ ਸਿੰਘ ਵਡਾਲਾ ਬਾਂਗਰ, ਸਰਪੰਚ ਜਗਦੀਪ ਸਿੰਘ ਜੱਗੀ, ਸਰਪੰਚ ਅਮਨਪ੍ਰੀਤ ਸਿੰਘ ਮੀਰ ਕਚਾਣਾ, ਬਲਬੀਰ ਸਿੰਘ ਘੁੰਮਣ, ਸਾ. ਡਾਇਰੈਕਟਰ ਹਰਭਜਨ ਸਿੰਘ ਲੁਕਮਾਨੀਆਂ, ਸਰਪੰਚ ਕੰਵਲਜੀਤ ਸਿੰਘ ਲਾਲੂ, ਗੁਰਦਿਆਲ ਸਿੰਘ ਲਾਡੀ ਦੋਸਤਪੁਰ, ਨਿਰਮਲ ਸਿੰਘ ਫੌਜੀ ਦੋਸਤਪੁਰ, ਤਲਵਿੰਦਰ ਸਿੰਘ ਟੋਨੀ ਢਿੱਲੋਂ, ਸਰਪੰਚ ਜਤਿੰਦਰ ਸਿੰਘ ਖੈਹਿਰਾ, ਨੰਬਰਦਾਰ ਗੁਰਮੇਜ ਸਿੰਘ, ਗੁਰਬਚਨ ਸਿੰਘ ਮਾਲ ਪਿੰਡ, ਸਰਪੰਚ ਸਲੱਖਣ ਸਿੰਘ, ਸਰਪੰਚ ਮਨਜੀਤ ਸਿੰਘ ਚੌੜਾ, ਗੋਪੀ ਸਰਪੰਚ ਹਰੀਮਾਬਾਦ, ਯੁੱਧਬੀਰ ਸਿੰਘ ਮਸਤਕੋਟ, ਸਤਵੰਤ ਸਿੰਘ ਪਿੰਡੀਆਂ, ਰਿਤਿਕ ਸ਼ਰਮਾ ਵਡਾਲਾ ਬਾਂਗਰ, ਸਰਪੰਚ ਗੁਰਮੱਖ ਸਿੰਘ ਢੇਸੀਆਂ, ਜਸਬੀਰ ਕੌਰ ਸਾ. ਸਰਪੰਚ ਹਕੀਮਪੁਰ, ਦਵਿੰਦਰ ਸਿੰਘ ਬਾਬਾ ਸ਼ਾਹਪੁਰ, ਹਰਮਨਦੀਪ ਕੌਰ ਸੰਮਤੀ ਮੈਂਬਰ, ਸਰਪੰਚ ਸਰਬਜੀਤ ਕੌਰ, ਮੇਜਰ ਸਿੰਘ ਢਿਲਵਾਂ, ਬਿਕਰਮਜੀਤ ਸਿੰਘ ਕੁਹਾਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਪੈਂਦੇ ਪੁਲ ਦੀ ਰੇਲਿੰਗ ਟੁੱਟਣ ਨਾਲ ਵਾਪਰ ਸਕਦਾ ਵੱਡਾ ਹਾਦਸਾ ਅਗਲੀ ਖ਼ਬਰ ਹਲਕਾ ਇੰਚਾਰਜ ਲੱਗਣ 'ਤੇ ਪ੍ਰਧਾਨ ਜੌਲੀ ਦਾ ਆੜ੍ਹਤੀ ਭਾਈਚਾਰੇ ਨੇ ਕੀਤਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।