27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਪੈਂਦੇ ਪੁਲ ਦੀ ਰੇਲਿੰਗ ਟੁੱਟਣ ਨਾਲ ਵਾਪਰ ਸਕਦਾ ਵੱਡਾ ਹਾਦਸਾ

ਅਜੀਤ ਡੈਸਕ 08-06-2026
ਗੁਰਦਾਸਪੁਰ, 7 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਪੈਂਦੇ ਕਸਬਾ ਪੁਰਾਣਾ ਸ਼ਾਲਾ ਨਜ਼ਦੀਕ ਪੈਂਦੇ ਪੁਲ ਦੀ ਰੇਿਲੰਗ ਟੁੱਟਣ ਨਾਲ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਸਬੰਧੀ ਸਰਪੰਚ ਰਾਮ ਲੁਭਾਇਆ ਜਗਤਪੁਰ ਤੇ ਡਾ: ਬਲਕਾਰ ਸਿੰਘ ਟਾਂਡਾ ਸਾਬਕਾ ਸਰਪੰਚ ਨੇ ਦੱਸਿਆ ਕਿ ਇਸ ਸੜਕ 'ਤੇ ਪੰਜਾਬ ਤੋਂ ਲੈ ਕੇ ਹੋਰਨਾਂ ਰਾਜਾਂ ਨੂੰ ਦਿਨ-ਰਾਤ ਬੱਸਾਂ ਚੱਲਦੀਆਂ ਹਨ ਤੇ ਕਈ ਵਾਰ ਹਨੇਰੇ 'ਚ ਇਕ-ਦੂਜੇ ਦੀਆਂ ਗੱਡੀਆਂ ਦੀਆਂ ਲਾਈਟਾਂ ਪੈਣ ਕਰਕੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਪੁਲ 'ਤੇ ਰੇਲਿੰਗ ਲਗਾਉਣ ਲਈ ਸਬੰਧਿਤ ਵਿਭਾਗ ਨੂੰ ਵੀ ਮਿਲੇ ਹਨ ਤੇ ਪੱਤਰ ਵਿਵਹਾਰ ਵੀ ਕੀਤਾ ਹੈ | ਪਰ ਮਹਿਕਮੇ 'ਤੇ ਕੋਈ ਅਸਰ ਨਹੀਂ ਹੋਇਆ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਉਕਤ ਪੁਲ 'ਤੇ ਰੇਿਲੰਗ ਲਗਾਉਣ ਲਈ ਮਹਿਕਮਾ ਲੋਕ ਨਿਰਮਾਣ ਵਿਭਾਗ ਨੂੰ ਹਦਾਇਤਾਂ ਕੀਤੀਆਂ ਜਾਣ |
ਪਿਛਲੀ ਖ਼ਬਰ ਪਿੰਡ ਬੱਬਰੀ ਨੰਗਲ ਦੀ ਪੰਚਾਇਤ ਵਲੋਂ ਪਾਰਦਰਸ਼ੀ ਢੰਗ ਨਾਲ ਕਰਵਾਈ ਜ਼ਮੀਨ ਦੀ ਬੋਲੀ ਅਗਲੀ ਖ਼ਬਰ ਬਲਾਕ ਸੰਮਤੀ ਚੇਅਰਪਰਸਨ ਰਾਜਵਿੰਦਰ ਕੌਰ ਨੇ ਗ਼ਰੀਬ ਮਸੀਹ ਲੜਕੀਆਂ ਨੂੰ ਦਾਜ ਦਾ ਸਾਮਾਨ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।