ਫ਼ਤਹਿਗੜ੍ਹ ਚੂੜੀਆਂ, 9 ਜੂਨ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨੀਂ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਜੋਂ ਜਿੱਤ ਪ੍ਰਾਪਤ ਕਰਕੇ ਚੇਅਰਪਰਸਨ ਬਣੇ ਸ਼੍ਰੀਮਤੀ ਦਲਜੀਤ ਕੌਰ ਪਾਰੋਵਾਲ ਤੇ ਉਪ ਚੇਅਰਮੈਨ ਮਹਿੰਦਰ ਸਿੰਘ ਦਾਲਮ ਦੀ ਤਾਜਪੋਸ਼ੀ ਅੱਜ ਬੀ.ਡੀ.ਪੀ.ਓ. ਦਫ਼ਤਰ ਫ਼ਤਹਿਗੜ੍ਹ ਚੂੜੀਆਂ ਵਿਖੇ ਸਾਬਕਾ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਹੋਈ ਹੈ | ਇਸ ਮੌਕੇ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਸਮੇਤ ਹੋਰਨਾਂ ਨੇ ਚੇਅਰਪਰਸਨ ਤੇ ਉਪ ਚੇਅਰਮੈਨ ਦਾ ਹਾਰ ਪਾ ਕੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਦੀ ਹਾਜ਼ਰੀ 'ਚ ਸੰਮਤੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਕੁਰਸੀ 'ਤੇ ਬਿਰਾਜਮਾਨ ਕੀਤਾ | ਇਸ ਮੌਕੇ ਸ: ਬਾਜਵਾ ਨੇ ਕਿਹਾ ਕਿ ਜਿਵੇਂ ਉਹ ਪਹਿਲਾਂ ਵੀ ਹਰੇਕ ਚੋਣਾਂ ਜਿੱਤਦੇ ਆ ਰਹੇ ਹਨ, ਇਸੇ ਤਰ੍ਹਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਸ਼ਾਨਦਾਰ ਢੰਗ ਨਾਲ ਜਿੱਤਣਗੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਰਾਜਕਾਲ ਸਮੇਂ ਹਲਕੇ ਅੰਦਰ ਪਹਿਲਾਂ ਵੀ ਵਿਕਾਸ ਕਾਰਜ ਵੱਡੀ ਪੱਧਰ 'ਤੇ ਕਰਵਾਏ ਸਨ, ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਉੱਚ ਪੱਧਰੀ ਵਿਕਾਸ ਕਰਵਾਏ ਜਾਣਗੇ ਅਤੇ ਲੋਕਾਂ ਨੂੰ ਅਮਨ-ਸ਼ਾਂਤੀ ਭਰਿਆ ਰਾਜਭਾਗ ਮੁਹੱਈਆ ਕਰਵਾਇਆ ਜਾਵੇਗਾ | ਇਸ ਮੌਕੇ ਨਵ-ਨਿਯੁਕਤ ਸੰਮਤੀ ਚੇਅਰਪਰਸਨ ਅਤੇ ਉਪ ਚੇਅਰਮੈਨ ਨੇ ਕਾਂਗਰਸ ਹਾਈਕਮਾਂਡ, ਸਮੂਹ ਦਰਜਾ-ਬ-ਦਰਜਾ ਆਗੂਆਂ ਤੇ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਵਲੋਂ ਸਾਨੂੰ ਵੱਡਾ ਮਾਣ-ਸਨਮਾਨ ਮਿਲਿਆ ਹੈ, ਇਸੇ ਤਰ੍ਹਾਂ ਵਿਕਾਸ ਕਾਰਜਾਂ ਦੀਆਂ ਲੜੀਆਂ ਨੂੰ ਅੱਗੇ ਤੋਰ ਕੇ ਸ਼ਹਿਰ ਤੇ ਦਿਹਾਤੀ ਖੇਤਰ ਦੀ ਨੁਹਾਰ ਬਦਲੀ ਜਾਏਗੀ ਅਤੇ ਲੋਕਾਂ ਦੀਆਂ ਆਸਾਂ 'ਤੇ ਖਰੇ ਉਤਰਨ ਦਾ ਹਮੇਸ਼ਾ ਯਤਨਸ਼ੀਲ ਉਪਰਾਲਾ ਕਰਾਂਗੇ | ਇਸ ਮੌਕੇ ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭਾਲੋਵਾਲੀ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਸੀਨੀਅਰ ਕਾਂਗਰਸੀ ਆਗੂ ਹਰਦਿਆਲ ਸਿੰਘ ਖੋਖਰ, ਹਰਚਰਨ ਸਿੰਘ ਘਣੀਏ-ਕੇ-ਬਾਂਗਰ, ਕਰਨ ਮੁਰੀਦਕੇ, ਸੰਮਤੀ ਮੈਂਬਰ ਹੈਰੀ ਰੰਧਾਵਾ, ਅਮਨਪ੍ਰੀਤ ਸਿੰਘ ਚੇਅਰਮੈਨ ਪੈਲੇਸ, ਕਾਂਗਰਸੀ ਆਗੂ ਨਿਰਮਲ ਸਿੰਘ ਗੁਰਾਇਆ ਕਿਲ੍ਹਾ ਦੇਸਾ ਸਿੰਘ, ਬਲਵਿੰਦਰ ਸਿੰਘ ਕੋਟਲਾ ਬਾਮਾ, ਹਰਵਿੰਦਰ ਸਿੰਘ ਲੰਗਰਵਾਲ, ਹਰਵਿੰਦਰ ਸਿੰਘ ਅਲੀਵਾਲ ਜੱਟਾਂ, ਗੁਰਸੇਵਕ ਸਿੰਘ ਲਾਲੀ ਮੰਜਿਆਂਵਾਲ, ਰਜਿੰਦਰ ਸਿੰਘ ਨਠਵਾਲ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਦਾਲਮ, ਹਰਜੀਤ ਸਿੰਘ ਰਿਆਲੀ, ਸਰਵਣ ਸਿੰਘ ਝੰਜੀਆਂ, ਜੰਗਬਹਾਦਰ ਸਿੰਘ ਖੋਖਰ, ਮਨਪਿੰਦਰ ਸਿੰਘ ਮੰਮਣ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਦਲਬੀਰ ਸਿੰਘ ਠੱਠਾ, ਹਰਜੀਤ ਸਿੰਘ ਲੰਗਰਵਾਲ, ਧੀਰ ਸਿੰਘ ਝੰਜੀਆਂ, ਸਾਬਕਾ ਸਰਪੰਚ ਨਰਿੰਦਰ ਸਿੰਘ ਮੁਰੀਦਕੇ, ਸਤਿੰਦਰ ਸਿੰਘ, ਅਮਰਪਾਲ ਸਿੰਘ ਬਿਸ਼ਨੀਵਾਲ, ਤੀਰਥਪਾਲ ਸਿੰਘ ਬੱਬੂ ਛਿੱਛਰੇਵਾਲ, ਨਿਸ਼ਾਨ ਸਿੰਘ ਘਣੀਆਂ, ਡਾ. ਜੋਗਾ ਸਿੰਘ, ਰਜਿੰਦਰ ਸਿੰਘ, ਸੱੁਖਪਾਲ ਸਿੰਘ ਆਦਿ ਹਾਜ਼ਰ ਸਨ |