05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗ਼ਰੀਬ ਪਰਿਵਾਰਾਂ ਨੰੂ ਮਿਲੇ ਪੰਜ-ਪੰਜ ਮਰਲੇ ਦੇ ਪਲਾਟ ਅਗਾਂਹ ਵੇਚ ਕੇ ਮਕਾਨ ਦੀ ਉਸਾਰੀ ਕਰਨ ਦੇ ਲਗਾਏ ਦੋਸ਼ <br/>

ਸਰਕਾਰੀ ਪਲਾਟ 'ਤੇ ਕੀਤੀ ਗਈ ਉਸਾਰੀ ਦੇ ਦਿ੍ਸ਼ | ਤਸਵੀਰ: ਅਸ਼ੋਕ ਸ਼ਰਮਾ <br/> 10-06-2026
ਗੁਰਦਾਸਪੁਰ, 9 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਬਲਾਕ ਅੰਦਰ ਪੈਂਦੇ ਪਿੰਡ ਅਲਾਵਲਪੁਰ ਵਿਖੇ ਪਿੰਡ ਦੀ ਪੰਚਾਇਤ ਵਲੋਂ ਲੋੜਵੰਦ ਲੋਕਾਂ ਨੰੂ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਸਨ | ਪਰ ਉਹ ਲੋਕ ਹੁਣ ਘਰ ਬਣਾਉਣ ਦੀ ਬਜਾਏ ਅਗਾਂਹ ਹੋਰਨਾਂ ਲੋਕਾਂ ਨੰੂ ਵੇਚ ਕੇ ਸਰਕਾਰ ਤੇ ਪੰਚਾਇਤ ਨੰੂ ਚੂਨਾ ਲਗਾ ਰਹੇ ਹਨ | ਇਸ ਪਾਸੇ ਡੀ.ਡੀ.ਪੀ.ਓ ਗੁਰਦਾਸਪੁਰ ਗੰਭੀਰ ਨਾ ਹੋਣ ਕਾਰਨ ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ | ਸ਼ਿਕਾਇਤ ਕਰਤਾ ਮਨੋਹਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅਲਾਵਲਪੁਰ ਨੇ ਡੀ.ਸੀ ਨੰੂ ਸ਼ਿਕਾਇਤ ਦੇਣ ਤੋਂ ਬਾਅਦ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਦੱਸਿਆ ਕਿ ਪਿੰਡ ਦੇ ਵਸਨੀਕ ਨੇ ਕਿਸੇ ਲੋੜਵੰਦ ਵਿਅਕਤੀਆਂ ਪਾਸੋਂ 5-5 ਮਰਲੇ ਦਾ ਸਰਕਾਰੀ ਪਲਾਟ ਖ਼ਰੀਦ ਕਰਕੇ ਉਥੇ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ | ਜਿਸ ਦੇ ਵਿਰੋਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੇ ਡੀ.ਡੀ.ਪੀ.ਓ ਗੁਰਦਾਸਪੁਰ ਨੰੂ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਡੀ.ਸੀ ਦੇ ਪੱਤਰ ਨੰ: 3821-25 ਮਿਤੀ 27-10-23 ਬਲਾਕ ਪੰਚਾਇਤ ਅਫ਼ਸਰ ਨੰੂ ਪਿੰਡ ਅਲਾਵਲਪੁਰ ਵਿਖੇ ਖਾਲੀ ਪਲਾਟਾਂ ਦਾ ਕਬਜ਼ਾ ਗਰਾਮ ਪੰਚਾਇਤ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਕੀਤੇ ਸਨ | ਜਦੋਂ ਕਿ ਜਿਨ੍ਹਾਂ ਲਾਭਪਾਤਰੀਆਂ ਵਲੋਂ ਆਪਣੇ ਪਲਾਟ ਅੱਗੇ ਵੇਚ ਦਿੱਤੇ ਹਨ, ਉਨ੍ਹਾਂ 'ਤੇ ਲੋੜੀਂਦੀ ਕਾਰਵਾਈ ਦੇ ਆਦੇਸ਼ ਦਿੱਤੇ ਸਨ | ਉਨ੍ਹਾਂ ਦੱਸਿਆ ਕਿ ਮਹਿਕਮੇ ਦੇ ਅਧਿਕਾਰੀ ਡੀ.ਸੀ ਦੇ ਹੁਕਮਾਂ ਨੰੂ ਟਿੱਚ ਜਾਣਦੇ ਹੋਏ ਕਾਰਵਾਈ ਕਰਨ ਤੋਂ ਅਸਮਰਥ ਹਨ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀ.ਡੀ.ਪੀ.ਓ ਯੂਸਫ਼ ਮਸੀਹ ਸ਼ਰੇਆਮ ਦੂਜੀ ਧਿਰ ਦੀ ਮਦਦ ਕਰਕੇ ਨਾਜਾਇਜ਼ ਉਸਾਰੀ ਕਰਵਾ ਰਹੇ ਹਨ | ਉਨ੍ਹਾਂ ਦੱਸਿਆ ਕਿ ਉਸਾਰੀ ਨੰੂ ਰੋਕਣ ਲਈ ਡੀ.ਸੀ ਤੇ ਡੀ.ਡੀ.ਪੀ.ਓ ਨੰੂ ਦੋਸ਼ੀ ਖ਼ਿਲਾਫ਼ ਕਾਰਵਾਈ ਲਈ ਵੀ ਕਿਹਾ ਹੈ | ਪਰ ਇਸ ਦੇ ਬਾਵਜੂਦ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ |

ਪਿਛਲੀ ਖ਼ਬਰ ਪਿੰਡ ਕਲੇਰ ਕਲਾਂ ਵਿਖੇ ਟਰੈਕਟਰ ਪਲਟਣ ਨਾਲ ਕਿਸਾਨ ਹਰਜੀਤ ਸਿੰਘ ਦੀ ਮੌਤ ਅਗਲੀ ਖ਼ਬਰ ਵਾਰਡ ਨੰਬਰ-17 ਤੋਂ ਕਾਂਗਰਸ ਉਮੀਦਵਾਰ ਵਰੁਣ ਸ਼ਰਮਾ ਨੇ ਕੀਤਾ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।