06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਵਲੋਂ ਕਿਸਾਨਾਂ ਨੰੂ ਮਿੱਟੀ ਦੀ ਪਰਖ ਅਤੇ ਦੇਸੀ ਖਾਦ ਵਰਤਣ ਲਈ ਪ੍ਰੇਰਿਤ ਕੀਤਾ

ਅਜੀਤ ਡੈਸਕ 10-06-2026
ਸ਼ਾਹਪੁਰ ਕੰਢੀ, 9 ਜੂਨ (ਰਣਜੀਤ ਸਿੰਘ)-ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਦੇ ਵਿਗਿਆਨੀਆਂ ਵਲੋਂ ਕੇਂਦਰ ਦੇ ਮੁੱਖ ਰਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਪਿੰਡ ਪੰਗੋਲੀ ਵਿਖੇ ਕਿਸਾਨਾਂ ਨੰੂ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਦੀ ਪਰਖ ਕਰਵਾਉਣ ਤੇ ਦੇਸੀ ਖਾਦ ਵਰਤਣ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਕਿਸਾਨਾਂ ਨੰੂ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਜਾਗਰੂਕਤਾ ਕੈਂਪ ਵਿਚ ਮਿੱਟੀ ਦੀ ਮਾਹਿਰ ਡਾਕਟਰ ਸੀਮਾ ਵਿਜੇ ਪਠਾਨੀਆ, ਡਾ: ਸੁਰਿੰਦਰ ਆਦਿ ਕਿਸਾਨਾਂ ਨੰੂ ਸਲਾਹ ਦਿੱਤੀ ਕਿ ਕਿਸਾਨ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਦੀ ਪਰਖ ਜ਼ਰੂਰ ਕਰਵਾਉਣ ਤੇ ਉਸ ਅਨੁਸਾਰ ਹੀ ਬਿਜਾਈ ਕਰਨ | ਡਾ: ਰਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਸਰਕਾਰ ਤੇ ਲੁਧਿਆਣਾ ਯੂਨੀਵਰਸਿਟੀ ਵਲੋਂ ਖੇਤ ਬਚਾਓ ਮੁਹਿੰਮ ਚਲਾਈ ਗਈ ਹੈ | ਜਿਸ ਵਿਚ ਕਿਸਾਨਾਂ ਨੰੂ ਫਸਲਾਂ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਕੰਢੀ ਇਲਾਕੇ ਵਿਚ ਮੱਕੀ ਦੀ ਫਸਲ ਬਹੁਤ ਬੀਜੀ ਜਾਂਦੀ ਹੈ | ਪਰ ਇਕ ਕਿਸਮ ਦੇ ਕੀੜੇ ਕਾਰਨ ਫਸਲ ਖਰਾਬ ਹੋ ਜਾਂਦੀ ਹੈ | ਜੇਕਰ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਦੀ ਪਰਖ ਕਰਵਾਈ ਜਾਵੇ ਤਾਂ ਉਸ ਕੀੜੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਸਾਨਾਂ ਨੰੂ ਜੈਵਿਕ ਖਾਦ ਵਰਤਣ ਦੀ ਸਲਾਹ ਦਿੱਤੀ |
ਪਿਛਲੀ ਖ਼ਬਰ ਮਹਾਜਨ ਮਹਿਲਾ ਵਿੰਗ ਵਲੋਂ ਤਰਸੇਮ ਮੈਡੀਸਿਟੀ ਨੂੰ ਵ੍ਹੀਲਚੇਅਰ ਭੇਟ ਅਗਲੀ ਖ਼ਬਰ ਡਲਹੌਜ਼ੀ ਰੋਡ 'ਤੇ ਟੁੱਟੀ ਹਾਈ ਟੈਨਸ਼ਨ ਤਾਰ, ਵੱਡਾ ਹਾਦਸਾ ਟਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।