ਪਠਾਨਕੋਟ, 9 ਜੂਨ (ਸੁਮਿਤ)-ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਮਹਾਜਨ ਮਹਿਲਾ ਵਿੰਗ ਵਲੋਂ ਅਧਿਆਕਸ਼ਾ ਪੂਨਮ ਮਹਾਜਨ ਦੀ ਅਗਵਾਈ ਹੇਠ ਤਰਸੇਮ ਮੈਡੀਸਿਟੀ ਹਸਪਤਾਲ ਨੂੰ ਇਕ ਵ੍ਹੀਲਚੇਅਰ ਭੇਟ ਕੀਤੀ ਗਈ | ਤਰਸੇਮ ਮੈਡੀਸਿਟੀ ਦੇ ਸੰਚਾਲਕ ਡਾ: ਤਰਸੇਮ ਸਿੰਘ ਨੇ ਮਹਾਜਨ ਮਹਿਲਾ ਵਿੰਗ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਸੰਸਥਾ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਮਦਦ ਮਿਲਦੀ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਅਜਿਹੇ ਲੋਕ-ਭਲਾਈ ਕਾਰਜ ਜਾਰੀ ਰਹਿਣਗੇ | ਇਸ ਮੌਕੇ ਮਹਾਜਨ ਮਹਿਲਾ ਵਿੰਗ ਦੀਆਂ ਕਈ ਮੈਂਬਰਾਂ ਹਾਜ਼ਰ ਸਨ |