06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਇਸਾਈਆਂ ਦੀ ਚੰਗਿਆਈ ਸਭਾ ਨੂੰ ਰੋਕਣ ਲਈ ਹਿੰਦੂ ਸੰਗਠਨ ਡੀ.ਸੀ. ਨੂੰ ਮਿਲਿਆ

ਅਜੀਤ ਡੈਸਕ 10-06-2026
ਪਠਾਨਕੋਟ, 9 ਜੂਨ (ਵਿਨੋਦ)-ਜ਼ਿਲ੍ਹਾ ਪਠਾਨਕੋਟ ਦੇ ਇੰਡਸਟਰੀਜ਼ ਗਰੋਥ ਸੈਂਟਰ 'ਚ 11 ਜੂਨ ਨੂੰ ਈਸਾਈ ਜਥੇਬੰਦੀ ਵਲੋਂ ਕਰਵਾਈ ਜਾ ਰਹੀ ਚੰਗਿਆਈ ਸਭਾ ਦੇ ਵਿਰੋਧ 'ਚ ਵੱਖ-ਵੱਖ ਹਿੰਦੂ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਇਸ ਸਭਾ ਨੂੰ ਰੋਕਣ ਦੀ ਮੰਗ ਕੀਤੀ ਗਈ | ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਦਿੱਤੇ ਪੱਤਰ 'ਤੇ ਪਿੰਡ ਝਝੇਲੀ ਦੀ ਸਰਪੰਚ ਅਨੀਤਾ ਦੇਵੀ, ਪਿੰਡ ਕਾਹਨਪੁਰ ਦੇ ਸਰਪੰਚ ਰਾਕੇਸ਼ ਕੁਮਾਰ, ਸਮਾਜ ਸੇਵਿਕਾ ਸੁਮਨ ਠਾਕੁਰ, ਸਾਬਕਾ ਭਾਜਪਾ ਮੰਡਲ ਪ੍ਰਧਾਨ ਜਗਮੋਹਨ ਜੱਗਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਮੰਤਰੀ ਅਜੇ ਸ਼ਰਮਾ, ਬਜਰੰਗ ਦਲ ਦੇ ਜ਼ਿਲ੍ਹਾ ਸੰਯੋਜਕ ਵਿਸ਼ਾਲ ਚੌਹਾਨ, ਜ਼ਿਲ੍ਹਾ ਮੰਤਰੀ ਪਿੰਟੂ ਜਸਰੋਟੀਆ ਤੇ ਛੋਟੇ ਠਾਕੁਰ ਸਮੇਤ 150 ਤੋਂ ਵੱਧ ਲੋਕਾਂ ਦੇ ਦਸਤਖ਼ਤ ਹਨ | ਪੱਤਰ 'ਚ ਕਿਹਾ ਗਿਆ ਹੈ ਕਿ ਇਹ ਹਿੰਦੂ ਬਹੁਗਿਣਤੀ ਵਾਲਾ ਇਲਾਕਾ ਹੈ ਤੇ ਇੱਥੇ ਈਸਾਈ ਭਾਈਚਾਰੇ ਦੀ ਗਿਣਤੀ ਨਹੀਂ ਹੈ | ਉਨ੍ਹਾਂ ਕਿਹਾ ਕਿ ਚੰਗਿਆਈ ਸਭਾ ਦੇ ਨਾਂਅ ਦੇ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ | ਇਸ ਕਾਰਨ ਉਹ ਇਸ ਸਭਾ ਨੂੰ ਨਹੀਂ ਹੋਣ ਦੇਣਗੇ | ਹਿੰਦੂ ਸੰਗਠਨਾਂ ਨੇ ਦੱਸਿਆ ਕਿ ਡੀ.ਸੀ. ਨੇ ਉਨ੍ਹਾਂ ਨੂੰ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਸਭਾ 'ਤੇੇ ਰੋਕ ਨਾ ਲਗਾਈ ਗਈ ਤਾਂ ਉਹ ਵੱਡਾ ਪ੍ਰਦਰਸ਼ਨ ਕਰਨਗੇ |
ਪਿਛਲੀ ਖ਼ਬਰ ਸ੍ਰੀ ਸਾਈਾ ਕਾਲਜ ਆਫ਼ ਫਾਰਮੇਸੀ ਦੇ 7 ਵਿਦਿਆਰਥੀਆਂ ਦੀ ਐਮਕਿਊਰ ਫਾਰਮਾਸਿਊਟਿਕਲਜ਼ 'ਚ ਚੋਣ ਅਗਲੀ ਖ਼ਬਰ ਮਹਾਜਨ ਮਹਿਲਾ ਵਿੰਗ ਵਲੋਂ ਤਰਸੇਮ ਮੈਡੀਸਿਟੀ ਨੂੰ ਵ੍ਹੀਲਚੇਅਰ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।