ਪਠਾਨਕੋਟ, 9 ਜੂਨ (ਸੰਧੂ)-ਸ੍ਰੀ ਸਾਈਾ ਕਾਲਜ ਆਫ਼ ਫਾਰਮੇਸੀ, ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਵਿਖੇ ਚੀਫ਼ ਮੈਨੇਜਿੰਗ ਡਾਇਰੈਕਟਰ ਕੰਵਰ ਤੁਸ਼ਾਰ ਪੁੰਜ ਦੀ ਅਗਵਾਈ ਹੇਠ ਦੇਸ਼ ਦੀ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਐਮਕਿਊਰ ਫਾਰਮਾਸਿਊਟੀਕਲਜ਼ ਵਲੋਂ ਬੀ. ਫਾਰਮੇਸੀ ਵਿਦਿਆਰਥੀਆਂ ਲਈ ਵਰਚੂਅਲ ਪਲੇਸਮੈਂਟ ਡਰਾਈਵ ਕਰਵਾਈ ਗਈ | ਇਸ ਦੌਰਾਨ ਕੰਪਨੀ ਦੇ ਹੈਡ ਐਚ.ਆਰ. ਰਿਸ਼ੀਕੇਸ਼ ਸਿੰਘ ਤੇ ਐਚ.ਆਰ. ਅਧਿਕਾਰੀ ਪ੍ਰੀਤੀ ਵਲੋਂ ਚੋਣ ਪ੍ਰਕਿਰਿਆ ਸੰਪੰਨ ਕਰਵਾਈ ਗਈ | ਕਾਲਜ ਦੇ ਪਿ੍ੰਸੀਪਲ ਡਾ: ਰਾਜੇਸ਼ ਗੁਪਤਾ ਨੇ ਦੱਸਿਆ ਕਿ ਚੋਣ ਪ੍ਰਕਿਰਿਆ 'ਚ ਵਿਦਿਆਰਥੀਆਂ ਦੇ ਤਕਨੀਕੀ ਗਿਆਨ, ਸੰਚਾਰ ਕੁਸ਼ਲਤਾ ਤੇ ਵਿਅਕਤੀਗਤ ਵਿਕਾਸ ਦਾ ਮੁਲਾਂਕਣ ਕੀਤਾ ਗਿਆ | ਡਾਇਰੈਕਟਰ ਪਲੇਸਮੈਂਟਸ ਪ੍ਰੋ: ਸੁਲਕਸ਼ਯ ਕੁਮਾਰ ਮੁਰਗਈ ਨੇ ਜਾਣਕਾਰੀ ਦਿੱਤੀ ਕਿ ਐਮਕਿਊਰ ਫਾਰਮਾਸਿਊਟਿਕਲਜ਼ ਵਲੋਂ 7 ਵਿਦਿਆਰਥੀਆਂ ਦੀ ਅੰਤਿਮ ਚੋਣ ਕੀਤੀ ਗਈ ਹੈ, ਜੋ ਅਖੀਰਲੇ ਸਮੈਸਟਰ ਦੇ ਨਤੀਜੇ ਐਲਾਨ ਹੋਣ ਉਪਰੰਤ ਕੰਪਨੀ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕਰਨਗੇ | ਗਰੁੱਪ ਦੇ ਚੇਅਰਮੈਨ ਇੰਜੀ: ਐਸ.ਕੇ. ਪੁੰਜ, ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ, ਐਮ.ਡੀ. ਤਿ੍ਪਤਾ ਪੁੰਜ ਤੇ ਰੀਆ ਪੁੰਜ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਡਾ: ਗਿਰੀਸ਼ ਗੁਪਤਾ, ਡਾ: ਨੀਰਜ ਭੰਡਾਰੀ, ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਸਟਾਫ਼ ਹਾਜ਼ਰ ਸਨ | ਅੰਤ 'ਚ ਡਾ: ਰਾਜੇਸ਼ ਗੁਪਤਾ ਤੇ ਪ੍ਰੋ: ਸੁਲਕਸ਼ਯ ਕੁਮਾਰ ਮੁਰਗਈ ਨੇ ਐਮਕਿਊਰ ਫਾਰਮਾਸਿਊਟਿਕਲਜ਼ ਦੀ ਟੀਮ ਦਾ ਧੰਨਵਾਦ ਕੀਤਾ |