ਸੁਜਾਨਪੁਰ, 9 ਜੂਨ (ਜਗਦੀਪ ਸਿੰਘ)-ਲਾਇਨਜ਼ ਕਲੱਬ ਸੁਜਾਨਪੁਰ ਮੇਨ ਐਕਟਿਵ ਵਲੋਂ ਜ਼ੋਨ ਚੇਅਰਮੈਨ ਲਾਇਨ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਪ੍ਰੋਜੈਕਟ ਦਾ ਆਯੋਜਨ ਕੀਤਾ ਗਿਆ | ਪ੍ਰੋਜੈਕਟ ਦੌਰਾਨ ਡਿਸਟਿ੍ਕਟ ਚੇਅਰਮੈਨ ਐਮ.ਜੇ.ਐਫ. ਲਾਈਨ ਸੁਰੇਸ਼ ਮਹਾਜਨ ਰਾਜੂ ਅਤੇ ਡਿਸਟਿ੍ਕਟ ਚੇਅਰਮੈਨ ਸੁਨੀਲ ਮਹਾਜਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਯੰਗ ਬਲ਼ੂ ਕਲੱਬ ਦੇ ਸਲਾਨਾ ਸਮਰ ਕੈਂਪ ਵਿਚ ਹਿੱਸਾ ਲੈ ਰਹੇ ਬੱਚਿਆਂ ਨੂੰ ਪੰਜ ਦਿਨ ਦੀ ਡਾਈਟ ਫਲ ਫਰੂਟ ਅਤੇ ਦੁੱਧ ਦਿੱਤਾ ਗਿਆ | ਲਾਈਨ ਰਜੇਸ਼ ਸਹਿਗਲ ਵਲੋਂ ਖਾਣ ਪੀਣ ਦੀਆਂ ਵਸਤੂਆਂ ਲਈ 2 ਹਾਜ਼ਰ ਰੁਪਏ ਦਿੱਤੇ ਗਏ | ਪ੍ਰਧਾਨ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਲਾਇੰਸ ਕਲੱਬ ਮੇਨ ਐਕਟਿਵ ਹਰ ਵੇਲੇ ਤਿਆਰ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦਾ ਆਪਣਾ ਸਰੀਰਕ ਵਿਕਾਸ ਹੋ ਸਕੇ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰ ਸਕਣ | ਯੰਗ ਬਲੂ ਕਲੱਬ ਦੇ ਪ੍ਰਧਾਨ ਚਮੇਲ ਸਿੰਘ ਨੇ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਨੋਦ ਦੀਮਾਨ, ਪ੍ਰਸ਼ੋਤਮ ਮਹਾਜਨ, ਚਰਨਜੀਤ ਸਿੰਘ, ਰਜੀਵ ਕੁਮਾਰ, ਅਰਜੁਨ ਸਿੰਘ ਅਤੇ ਯੰਗ ਬਲ਼ੂ ਕਲੱਬ ਦੀ ਹਾਕੀ ਟੀਮ ਦੇ ਸਾਰੇ ਮੈਂਬਰ ਹਾਜ਼ਰ ਸਨ |