ਦੀਨਾਨਗਰ, 10 ਜੂਨ (ਸੋਢੀ/ਸ਼ਰਮਾ/ਘੁੰਮਣ)-ਨਗਰ ਕੌਂਸਲ ਚੋਣਾਂ ਨੰੂ ਲੈ ਕੇ ਚੋਣ ਪ੍ਰਚਾਰ ਨੇ ਤੇਜ਼ੀ ਫੜ ਲਈ ਹੈ | ਇਸੇ ਤਹਿਤ ਦੀਨਾਨਗਰ ਦੇ ਵਾਰਡ ਨੰਬਰ-6 ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਬੀਬੀ ਸਰਬਜੀਤ ਨੇ ਸਮਰਥਕਾਂ ਨਾਲ ਵਾਰਡ ਦੇ ਵੱਖ-ਵੱਖ ਇਲਾਕਿਆਂ 'ਚ ਘਰ-ਘਰ ਚੋਣ ਪ੍ਰਚਾਰ ਕੀਤਾ ਤੇ ਲੋਕਾਂ ਨੰੂ ਆਪਣੇ ਹੱਕ ਵਿਚ ਵੋਟਾਂ ਦੀ ਅਪੀਲ ਕੀਤੀ | ਇਸ ਮੌਕੇ ਦਲਬੀਰ ਸਿੰਘ ਬਿੱਲਾ, ਕੁਲਵਿੰਦਰ ਸਿੰਘ ਚਿੱਟੀ, ਜਸਵਿੰਦਰ ਸਿੰਘ ਬਹਿਰਾਮਪੁਰ, ਰਘਬੀਰ ਸਿੰਘ ਬਾਠਾਂਵਾਲ ਤੇ ਹੋਰ ਅਕਾਲੀ ਆਗੂ ਵੀ ਮੌਜੂਦ ਸਨ | ਆਗੂਆਂ ਨੇ ਲੋਕਾਂ ਨੰੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ਤੇ ਬੀਬੀ ਸਰਬਜੀਤ ਨੰੂ ਭਾਰੀ ਬਹੁਮਤ ਨਾਲ ਜਿੱਤਾਉਣ ਦੀ ਅਪੀਲ ਕੀਤੀ | ਬੀਬੀ ਸਰਬਜੀਤ ਨੇ ਕਿਹਾ ਕਿ ਵਾਰਡ ਦੇ ਸਰਵਪੱਖੀ ਵਿਕਾਸ, ਸਫ਼ਾਈ, ਬੁਨਿਆਦੀ ਸਹੂਲਤਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਵਲੋਂ ਉਨ੍ਹਾਂ ਨੰੂ ਭਰਪੂਰ ਸਮਰਥਨ ਮਿਲਿਆ ਰਿਹਾ ਹੈ | ਜਿਸ ਨਾਲ ਉਨ੍ਹਾਂ ਦੀ ਜਿੱਤ ਦਾ ਰਾਹ ਹੋਰ ਮਜ਼ਬੂਤ ਹੋ ਰਿਹਾ ਹੈ | ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਨੇ ਉਮੀਦਵਾਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ |