ਧਾਰੀਵਾਲ, 10 ਜੂਨ (ਸਵਰਨ ਸਿੰਘ)-ਨਗਰ ਕੌਸਲ ਕਾਦੀਆਂ ਅੰਦਰ ਚੱਲ ਰਹੇ ਚੋਣ ਪ੍ਰਚਾਰ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਡਿਊਟੀ ਲਗਾਏ ਜਾਣ 'ਤੇ ਕਾਦੀਆਂ 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਿਹਾ ਹਾਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਵਜ਼ੀਰ ਸਿੰਘ ਲਾਲੀ ਨੇ ਕੀਤਾ | ਸਾਬਕਾ ਉਪ ਚੇਅਰਮੈਨ ਪੰਜਾਬ ਵਜੀਰ ਸਿੰਘ ਲਾਲੀ ਨੇ ਧਾਰੀਵਾਲ ਤੋਂ ਸੇਵਾ ਮੁਕਤ ਥਾਣੇਦਾਰ ਦਲਜੀਤ ਸਿੰਘ ਛੋਟੇਪੁਰ, ਸੁਭਾਸ਼ ਜੰਬਾ, ਕੇਵਲ ਕਿ੍ਸ਼ਨ ਟਾਕ, ਪਿੰਡ ਫੱਜੂਪੁਰ ਦੇ ਸਾਬਕਾ ਸਰਪੰਚ ਬਲਵਿੰਦਰ ਟਾਕ ਆਦਿ ਸਮੇਤ ਉਨ੍ਹਾਂ ਨੇ ਕਾਦੀਆਂ ਸ਼ਹਿਰ ਦੀ ਵਾਰਡ ਨੰਬਰ 14 ਤੋਂ ਕਾਂਗਰਸੀ ਉਮੀਦਵਾਰ ਕਮਲੇਸ਼ ਕੁਮਾਰੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਹੈ | ਸ. ਲਾਲੀ ਨੇ ਕਿਹਾ ਕਿ ਇਸ ਵਾਰਡ ਦੇ ਵੋਟਰਾਂ ਅੰਦਰ ਕਾਂਗਰਸ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ |