ਪਠਾਨਕੋਟ, 10 ਜੂਨ (ਸੰਧੂ)-ਪਠਾਨਕੋਟ ਪੇਂਟ, ਹਾਰਡਵੇਅਰ, ਆਇਰਨ ਐਂਡ ਸੈਨੇਟਰੀ ਟਰੇਡਰ ਐਸੋਸੀਏਸ਼ਨ ਵਲੋਂ ਆਪਣੇ ਮੈਂਬਰਾਂ ਲਈ ਕਰਵਾਇਆ ਗਿਆ ਦੋ ਦਿਨਾਂ ਸਾਲਾਨਾ ਸਮਰ ਟੂਰ ਇਸ ਵਾਰ ਬਹੁਤ ਹੀ ਯਾਦਗਾਰ ਅਤੇ ਸ਼ਾਨਦਾਰ ਰਿਹਾ | ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਮਹਾਜਨ ਤੇ ਸਕੱਤਰ ਸੰਜੀਵ ਗੁਪਤਾ ਦੀ ਅਗਵਾਈ ਹੇਠ ਇਹ ਟੂਰ ਹੁਸ਼ਿਆਰਪੁਰ ਦੇ ਪ੍ਰਸਿੱਧ ਨਿੱਜੀ ਰਿਜ਼ਾਰਟ ਵਿਚ ਆਯੋਜਿਤ ਕੀਤਾ ਗਿਆ | ਜਿਸ 'ਚ ਵੱਡੀ ਗਿਣਤੀ 'ਚ ਮੈਂਬਰਾਂ ਨੇ ਭਾਗ ਲਿਆ | ਇਸ ਸਫਲ ਟੂਰ ਦੀਆਂ ਸਾਰੀਆਂ ਵਿਵਸਥਾਵਾਂ ਕੈਸ਼ੀਅਰ ਪ੍ਰਵਰ ਮਹਾਜਨ ਤੇ ਟੂਰ ਚੇਅਰਮੈਨ ਗੌਰਵ ਅਗਰਵਾਲ ਦੀ ਦੇਖ-ਰੇਖ ਹੇਠ ਸੁਚੱਜੇ ਢੰਗ ਨਾਲ ਸੰਪੰਨ ਹੋਈਆਂ | ਭਿਆਨਕ ਗਰਮੀ ਤੋਂ ਰਾਹਤ ਲੈਂਦੇ ਹੋਏ ਮੈਂਬਰਾਂ ਨੇ ਰਿਜ਼ਾਰਟ ਵਿਚ ਵਾਟਰ ਐਕਟੀਵਿਟੀਜ਼, ਸਵਿਮਿੰਗ ਅਤੇ ਰੇਨ ਡਾਂਸ ਦਾ ਭਰਪੂਰ ਆਨੰਦ ਮਾਣਿਆ | ਇਸ ਦੋ ਦਿਨਾਂ ਦੌਰੇ ਦਾ ਮੁੱਖ ਉਦੇਸ਼ ਵਪਾਰਕ ਰੁਝੇਵਿਆਂ ਤੋਂ ਹਟ ਕੇ ਆਪਸੀ ਖ਼ੁਸ਼ੀਆਂ ਸਾਂਝੀਆਂ ਕਰਨਾ ਤੇ ਸੰਗਠਨ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਸੀ | ਟੂਰ ਦੇ ਸਮਾਪਤੀ ਸਮਾਗਮ ਮੌਕੇ ਪ੍ਰਧਾਨ ਪੰਕਜ ਮਹਾਜਨ, ਸਕੱਤਰ ਸੰਜੀਵ ਗੁਪਤਾ, ਕੈਸ਼ੀਅਰ ਪ੍ਰਵਰ ਮਹਾਜਨ, ਟੂਰ ਚੇਅਰਮੈਨ ਗੌਰਵ ਅਗਰਵਾਲ ਸਮੇਤ ਸਮੂਹ ਮੈਂਬਰਾਂ ਨੇ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ ਤੇ ਪੂਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ |