28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਲਾਇਨਜ਼ ਕਲੱਬ ਪਠਾਨਕੋਟ ਵਲੋਂ ਵੇਅਰਹਾਊਸ ਵਿਖੇ ਠੰਢੇ ਪਾਣੀ ਲਈ ਵਾਟਰ ਕੂਲਰ ਲੋਕ ਅਰਪਿਤ

ਅਜੀਤ ਡੈਸਕ 17-06-2026
ਪਠਾਨਕੋਟ, 16 ਜੂਨ (ਸੰਧੂ)-ਸਮਾਜ ਸੇਵਾ ਤੇ ਲੋਕ ਭਲਾਈ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਲਾਇਨਜ਼ ਕਲੱਬ ਪਠਾਨਕੋਟ ਵਲੋਂ ਸਥਾਨਿਕ ਵੇਅਰਹਾਊਸ ਕੰਪਲੈਕਸ ਵਿਚ ਲੋਕਾਂ ਦੀ ਸਹੂਲਤ ਲਈ ਵਾਟਰ ਕੂਲਰ ਸਥਾਪਿਤ ਕਰਕੇ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰੋਮੀ ਵਡੈਹਰਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸੀਨੀਅਰ ਸਿਟੀਜ਼ਨ ਸੁਭਾਸ਼ ਸਾਹਨੀ, ਚਾਰਟਰ ਮੈਂਬਰ ਐਚ.ਐਸ. ਮੈਨੀ ਅਤੇ ਪੀ.ਡੀ.ਜੀ. ਸਤੀਸ਼ ਮਹਿੰਦਰੂ ਨੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਵਾਟਰ ਕੂਲਰ ਦਾ ਉਦਘਾਟਨ ਕੀਤਾ। ਪ੍ਰੋਜੈਕਟ ਚੇਅਰਮੈਨ ਅਮਿਤ ਸਾਹਨੀ ਅਤੇ ਨਰੇਸ਼ ਅਰੋੜਾ ਨੇ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਗਰਮੀ ਦੇ ਮੌਸਮ ਦੌਰਾਨ ਵੇਅਰਹਾਊਸ ਵਿਚ ਆਉਣ ਵਾਲੇ ਮਜ਼ਦੂਰਾਂ, ਕਰਮਚਾਰੀਆਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਸਾਫ਼ ਅਤੇ ਠੰਢਾ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣਾ ਹੈ। ਇਸ ਮੌਕੇ ਪੀ.ਡੀ.ਜੀ. ਸਤੀਸ਼ ਮਹਿੰਦਰੂ ਨੇ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਸਮਾਜ ਸੇਵਾ ਅਤੇ ਜਨ-ਕਲਿਆਣ ਦੇ ਕੰਮਾਂ ਨੂੰ ਪਹਿਲ ਦਿੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ’ਤੇ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੈ ਅਤੇ ਕਲੱਬ ਭਵਿੱਖ ਵਿਚ ਵੀ ਅਜਿਹੇ ਲੋਕ ਭਲਾਈ ਦੇ ਪ੍ਰੋਜੈਕਟ ਜਾਰੀ ਰੱਖੇਗਾ। ਸਥਾਨਿਕ ਲੋਕਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੇਅਰਹਾਊਸ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਆਉਂਦੇ ਹਨ ਅਤੇ ਹੁਣ ਉਨ੍ਹਾਂ ਨੂੰ ਠੰਢੇ ਪੀਣ ਵਾਲੇ ਪਾਣੀ ਦੀ ਸੁਵਿਧਾ ਮਿਲੇਗੀ। ਇਸ ਮੌਕੇ ਵਾਈਸ ਪ੍ਰਧਾਨ ਡਾ. ਤਰਸੇਮ ਸਿੰਘ, ਸਕੱਤਰ ਸੰਦੀਪ ਕੋਹਲੀ, ਖਜ਼ਾਨਚੀ ਦੀਪਕ ਸ਼ਰਮਾ, ਪੀ.ਆਰ.ਓ. ਰਵਨੀਤ ਗੱਡ, ਰਾਜੇਸ਼ ਮਹਾਜਨ ਗੋਗੀ, ਰਵਿੰਦਰ ਮਹਾਜਨ, ਰਮਨ ਸ਼ਰਮਾ, ਜਤਿੰਦਰ ਮਹਾਜਨ, ਰਣਵੀਰ ਸਿੰਘ, ਸੁਰਿੰਦਰ ਮਹਾਜਨ, ਸੀ.ਐਸ. ਲਾਇਲਪੁਰੀ, ਅਜੈ ਗੁਪਤਾ, ਵਿਕਾਸ ਅਗਰਵਾਲ, ਸੁਰਜੀਤ ਸਿੰਘ, ਜਗਦੀਸ਼ ਸੈਣੀ, ਬਲਜੀਤ ਸਿੰਘ, ਸੰਜੀਵ ਮਹਾਜਨ, ਨਵੀਨ ਅਗਰਵਾਲ, ਸੁਦੇਸ਼ ਆਹਲੂਵਾਲੀਆ, ਨਰਿੰਦਰ ਮਹਾਜਨ, ਜਗਜੀਤ ਸਿੰਘ, ਸੋਮਿਲ ਮਹਿੰਦਰੂ, ਆਦਿਤਿਆ ਸੂਦਨ, ਪ੍ਰਵੇਸ਼ ਭੰਡਾਰੀ, ਅਮਿਤ ਕੁਮਾਰ, ਵਿਪਨ ਨੈਅਰ, ਕਰਨਲ ਟੀ.ਐਸ. ਓਬਰਾਏ, ਕਰਨ ਕੁੰਦਰਾ, ਰਮੇਸ਼ ਕੁਮਾਰ, ਸਿਮੀ ਸਾਹਨੀ, ਨੀਰੂ ਵਡੈਹਰਾ, ਰਿਤੂ ਕੋਹਲੀ ਅਤੇ ਸਮ੍ਰਿੱਧੀ ਸਾਹਨੀ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪਠਾਨਕੋਟ ਪੁਲਿਸ ਵਲੋਂ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਪੁਲਿਸ ਨੇ ਸਰਹੱਦੀ ਇਲਾਕੇ ਅੰਦਰ ਨਾਕਾਬੰਦੀ ਕਰਕੇ ਚਲਾਈ ਤਲਾਸ਼ੀ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।