01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪੀ.ਐਸ.ਆਰ.ਐਮ.ਐਲ. ਤੇ ਆਜੀਵਿਕਾ ਮਿਸ਼ਨ ਤਹਿਤ ਕੰਮ ਕਰਕੇ ਕਮਿਊਨਿਟੀ ਕੇਡਰ ਨੇ ਦਿੱਤਾ ਮੰਗ ਪੱਤਰ

ਅਜੀਤ ਡੈਸਕ 18-06-2026
aਗੁਰਦਾਸਪੁਰ, 17 ਜੂਨ (ਚੱਕਰਾਜਾ)-ਪੀ.ਐਸ.ਆਰ.ਐਲ.ਐਮ/ਆਜੀਵਿਕਾ ਮਿਸ਼ਨ ਤਹਿਤ ਕੰਮ ਕਰਕੇ ਸੀ.ਐਲ.ਐਫ ਮੈਨੇਜਰ, ਅਕਾਊਂਟੈਂਟ, ਬੈਂਕ ਸਖੀ ਤੇ ਹੋਰ ਕਮਿਊਨਿਟੀ ਕੇਡਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਏ.ਡੀ.ਸੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹ ਪਿਛਲੇ 8-10 ਸਾਲ ਤੋਂ ਪਿੰਡਾਂ ’ਚ ਜਾ ਕੇ ਮਹਿਲਾਵਾਂ ਨੂੰ ਸਵੈ ਨਿਰਭਰ ਬਣਾਉਣ, ਬੈਂਕ ਲਿੰਕ ਕਰਵਾਉਣ, ਕਰਜ਼ੇ ਮਨਜ਼ੂਰ ਕਰਵਾਉਣ, ਵਿੱਤੀ ਸਾਖਰਤਾ ਫੈਲਾਉਣ, ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ, ਰਿਕਾਰਡ ਸੰਭਾਲਣ ਆਦਿ ਦੇ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਮਾਣ ਭੱਤਾ ਬਹੁਤ ਘੱਟ ਦਿੱਤਾ ਜਾ ਰਿਹਾ ਹੈ। ਜਿਸ ਨਾਲ ਇਸ ਮਹਿੰਗਾਈ ਦੇ ਦੌਰ ਵਿਚ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੈ।ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਚ ਮਈ 2026 ਤੋਂ ਐਲਾਨੇ ਘੱਟੋ ਘੱਟ ਤਨਖ਼ਾਹਾਂ ਅਨੁਸਾਰ ਹਾਈ ਸਕਿੱਲ ਵਰਕਰ ਲਈ ਕਰੀਬ 26910 ਰੁਪਏ, ਸਕਿੱਲਡ ਵਰਕਰ ਲਈ 24804 ਰੁਪਏ, ਸੈਮੀ ਸਕਿੱਲਡ ਵਰਕਰ ਲਈ 22568 ਰੁਪਏ ਅਤੇ ਅਨਸਕਿੱਲਡ ਵਰਕਰ ਲਈ 20358 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਸਹੀ ਢੰਗ ਨਾਲ ਚਲਾ ਸਕਣ।
ਪਿਛਲੀ ਖ਼ਬਰ ਬੱਬਰੀ ਬਾਈਪਾਸ ਧਰਨੇ ਵਿਚ ਜਾ ਰਹੇ ਲੋਕਾਂ ਨੂੰ ਪੁਲਿਸ ਵਲੋਂ ਰਸਤੇ ’ਚ ਰੋਕਣ ਦੀ ਕੋਸ਼ਿਸ਼ ਅਗਲੀ ਖ਼ਬਰ ਪਾਣੀ ਦੇ ਖਾਲ ਨੂੰ ਲੈ ਕੇ ਪਿੰਡ ’ਚ ਚੱਲੀਆਂ ਗੋਲੀਆਂ ਦੋਵਾਂ ਧਿਰਾਂ ਦੇ 5 ਵਿਅਕਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।