13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪੀਰ ਬਾਬਾ ਦੁੱਲੇ ਸ਼ਾਹ ਦੀ ਯਾਦ ’ਚ 2 ਰੋਜ਼ਾ ਸਾਲਾਨਾ ਜੋੜ ਮੇਲਾ 22 ਤੋਂ

ਅਜੀਤ ਡੈਸਕ 20-06-2026
ਕੋਟਲੀ ਸੂਰਤ ਮੱਲ੍ਹੀ, 19 ਜੂਨ (ਕੁਲਦੀਪ ਸਿੰਘ ਨਾਗਰਾ)-ਪੀਰ ਬਾਬਾ ਦੁੱਲੇ ਸ਼ਾਹ ਦੀ ਯਾਦ ’ਚ 2 ਰੋਜ਼ਾ ਸਾਲਾਨਾ ਜੋੜ ਤੇ ਪੇਂਡੁੂ ਖੇਡ ਮੇਲਾ 22 ਜੂਨ ਤੋਂ ਝੰਗੀ ਕੋਟਲੀ ਸੂਰਤ ਮੱਲੀ ਵਿਖੇ ਮਨਾਇਆ ਜਾ ਰਿਹਾ ਹੈ ਤੇ ਜੋੜ ਮੇਲੇ ਸਬੰਧੀ ਇਲਾਕੇ ਦੀਆ ਸੰਗਤਾ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਪ੍ਰਬੰਧਕ ਬਾਬਾ ਪਰਮਜੀਤ ਸ਼ਾਹ ਚਿਸਤੀ ਤੇ ਉਘੇ ਖੇਡ ਪ੍ਰਮੋਟਰ ਤੇਜਬੀਰ ਸਿੰਘ ਭਿੱਟੇਵੱਢ ਨੇ ਦੱਸਿਆ ਕਿ ਜੋੜ ਮੇਲੇ ਦੌਰਾਨ ਬਾਬਾ ਦੁੱਲੇ ਸ਼ਾਹ ਦੀ ਦਰਗਾਹ ’ਤੇ ਚਾਦਰ ਚੜਾਈ ਜਾਵੇਗੀ ਤੇ ਉਪਰੰਤ ਵੱਖ-ਵੱਖ ਜਥੇ ਸੰਗਤਾਂ ਨੂੰ ਗੁਰਇਤਿਹਾਸ ਰਾਹੀਂ ਨਿਹਾਲ ਕਰਨਗੇ, ਜਦੋਂ ਕਿ 23 ਜੂਨ ਨੂੰ ਸੂਫ਼ੀ ਮਹਿਫ਼ਲ ਦੌਰਾਨ ਗਾਇਕ ਬਲਰਾਜ ਬਿਲਗਾ, ਵਿਸ਼ਾਲ ਬ੍ਰਦਰਜ਼, ਸੁਨੀਲ ਫਿਰੋਜ ਐਂਡ ਪਾਰਟੀ ਤੇ ਨਿੱਕਾ ਭਗਵਾਨਪੁਰੀਆ ਸਮੇਤ ਵੱਖ-ਵੱਖ ਕਲਾਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ, ਉਪਰੰਤ ਅੰਤਰਰਾਸ਼ਟਰੀ ਖਿਡਾਰੀਆ ਨਾਲ ਸੱਜੀਆਂ ਕਬੱਡੀ ਟੀਮਾਂ ਦਰਮਿਆਨ ਸ਼ੋਅ ਮੇੈਚ ਹੋਵੇਗਾ। ਜੇਤੂ ਟੀਮਾਂ ਨੂੰ ਵੱਡੇ ਨਕਦ ਇਨਾਮ ਦਿੱਤੇ ਜਾਣਗੇ। ਆਥਣ ਸਮੇਂ ਇਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੇ ਤੇ ਮਾਲੀ ਦੀ ਕੁਸ਼ਤੀ ਖਿੱਚ ਦਾ ਕੇਂਦਰ ਹੋਵੇਗੀ। ਜੋੜ ਮੇਲੇ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ। ਇਸ ਮੌਕੇ ਉਨ੍ਹਾ ਨਾਲ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਸਤਨਾਮ ਸਿੰਘ ਬਾਜਵਾ ਵਲੋਂ ਖਹਿਰਾ ਸੁਲਤਾਨ ਦੀ ਪੰਚਾਇਤ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਅਕਾਲੀ ਆਗੂ ਸਤਨਾਮ ਸਿੰਘ ਅਠਵਾਲ ਦੀ ਅਚਾਨਕ ਮੌਤ ’ਤੇ ਜਥੇਦਾਰ ਲੰਗਾਹ ਸਮੇਤ ਹੋਰ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।