ਬਟਾਲਾ, 23 ਜੂਨ (ਰਾਕੇਸ਼ ਰੇਖੀ)-ਕਿਸੇ ਕੰਮ ਲਈ ਘਰੋ ਫਤਹਿਗੜ੍ਹ ਚੂੜੀਆਂ ਜਾ ਰਹੀ ਲੜਕੀ ਤੋਂ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਸਕੂਟਰੀ ਖੋਹ ਲਈ। ਥਾਣਾ ਡੇਰਾ ਬਾਬਾ ਨਾਨਕ ਦੇ ਸਬ ਇੰਸਪੇਕਟਰ ਬੇਅੰਤ ਸਿੰਘ ਨੇ ਦੱਸਿਆ ਕਿ ਪਿੰਡ ਖੋਦੇਬੇਟ ਦੀ ਰਹਿਣ ਵਾਲੀ ਅਨਮੋਲਪ੍ਰੀਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਕਿਸੇ ਕੰਮ ਲਈ ਆਪਣੇ ਪਿੰਡ ਤੋਂ ਫਤਹਿਗੜ੍ਹ ਚੂੜੀਆਂ ਜਾ ਰਹੀ ਸੀ। ਦੁਪਹਿਰ ਬਾਅਦ ਕਰੀਬ 2:30 ਵਜੇ ਜਦੋਂ ਉਹ ਪਿੰਡ ਸ਼ਾਹਪੁਰਜ਼ਾਜਨ ਨਜ਼ਦੀਕ ਪਹੁੰਚੀ ਤਾਂ ਪਿੱਛੋ ਮੋਟਰਸਾਈਕਲ ਸਵਾਰ 2 ਵਿਅਕਤੀ ਆਏ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਉਨ੍ਹਾਂ ਨੇ ਉਸ ਨੂੰ ਰੋਕ ਲਿਆ ਤੇ ਜ਼ਬਰਦਸਤੀ ਉਸ ਦੀ ਸਕੂਟਰੀ ਨੰਬਰ ਪੀਬੀ06ਬੀਐਲ 8936 ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।