15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਡੇਅਰੀਵਾਲ ਕਿਰਨ ’ਚ ਪੇਂਡੂ ਜਿੰਮ ਦਾ ਉਦਘਾਟਨ

ਅਜੀਤ ਡੈਸਕ 30-06-2026
ਕਲਾਨੌਰ, 29 ਜੂਨ (ਪੁਰੇਵਾਲ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਕਾਸੀ ਕਾਰਜਾਂ ਤੇ ਨਵੇਂ ਪ੍ਰੋਜੈਕਟਾਂ ਸਮੇਤ ਨੌਜਵਾਨਾਂ ਦੀ ਸਿਹਤ ਸਬੰਧੀ ਵੀ ਵਿਸ਼ੇਸ ਰਣਨੀਤੀ ਬਣਾਈ ਗਈ ਹੈ, ਜਿਸ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਜਿਥੇ ਸੂਬੇ ਭਰ ’ਚ ਆਲੀਸ਼ਾਨ ਸਟੇਡੀਅਮਾਂ ਦਾ ਨਿਰਮਾਣ ਹੋ ਰਿਹਾ ਹੈ, ਉਥੇ ਸਰਕਾਰ ਵਲੋਂ ਇੱਕੋ ਦਿਨ ਪੰਜਾਬ ਦੇ ਵੱਖ-ਵੱਖ ਪਿੰਡਾਂ ’ਚ ਨਿਰਮਾਣ ਕਰਵਾਏ ਗਏ 500 ਜਿੰਮ ਲੋਕ ਅਰਪਿਤ ਕੀਤੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਡੇਅਰੀਵਾਲ ਕਿਰਨ ਵਿਖੇ ਸੰਗਠਨ ਇੰਚਾਰਜ ਜਤਿੰਦਰ ਸਿੰਘ ਹੈਪੀ ਦੀ ਦੇਖ-ਰੇਖ ਹੇਠ ਨਿਰਮਾਣ ਕੀਤੇ ਗਏ ਪੇਂਡੂ ਜਿੰਮ ਦਾ ਉਦਘਾਟਨ ਕਰਨ ਉਪਰੰਤ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨਾਲ ਸੰਗਠਨ ਇੰਚਾਰਜ ਜਤਿੰਦਰ ਸਿੰਘ ਹੈਪੀ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਪੀ.ਏ. ਲਵਪ੍ਰੀਤ ਵੀ ਹਾਜ਼ਰ ਰਹੇ। ਸ: ਰੰਧਾਵਾ ਨੇ ਕਿਹਾ ਕਿ ਜਿੰਮ ਸਥਾਤ ਕਰਨ ਨਾਲ ਨੌਜਵਾਨਾਂ ਨੂੰ ਵੱਡਾ ਫਾਇਦਾ ਮਿਲੇਗਾ, ਕਿਉਂਕਿ ਖਾਸਕਾਰ ਪਿੰਡਾਂ ਦੇ ਨੌਜਵਾਨਾਂ ਨੂੰ ਜਿੰਮ ਲਈ ਵੱਡੇ ਸ਼ਹਿਰਾਂ ਜਾਂ ਨਾਲ ਲਗਦੇ ਹੋਰਨਾਂ ਖੇਤਰਾਂ ’ਚ ਜਾਣਾ ਪੈਂਦਾ ਸੀ ਅਤੇ ਹੁਣ ਪਿੰਡ ’ਚ ਸਹੂਲਤ ਮਿਲ ਜਾਵੇਗੀ। ਸੰਗਠਨ ਇੰਚਾਰਜ ਜਤਿੰਦਰ ਸਿੰਘ ਹੈਪੀ ਨੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਸਮੇਤ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਵਲੋਂ ਜਿੰਮ ਸਥਾਪਿਤ ਕਰ ਕੇ ਕਸਰਤ ਕਰਨ ਲਈ 5 ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿਸ ਦੀ ਹਰੇਕ ਵਰਗ ਵਰਤੋਂ ਕਰ ਸਕਦਾ ਹੈ। ਇਸ ਮੌਕੇ ’ਤੇ ਸ਼ਰਨਜੀਤ ਸਿੰਘ ਪੰਚ, ਮਨਦੀਪ ਸਿੰਘ ਪੰਚ, ਰਾਜ ਮਸੀਹ ਪੰਚ, ਇੰਦਰਜੀਤ ਸਿੰਘ ਲਾਡੀ, ਕੁਲਵੰਤ ਸਿੰਘ ਪੰਚ, ਰਤਿੰਦਰਪਾਲ ਸਿੰਘ, ਜਸਵੰਤ ਸਿੰਘ, ਬਲਬੀਰ ਸਿੰਘ, ਸੰਤੋਖ ਸਿੰਘ, ਜਰਨੈਲ ਸਿੰਘ, ਸਰਪੰਚ ਗੁਰਦੀਪ ਸਿੰਘ ਬੋਹੜਵਡਾਲਾ, ਸੁਖਵਿੰਦਰ ਸਿੰਘ ਮੱਲ੍ਹੀ ਕਿਲਾ ਨੱਥੂ ਸਿੰਘ, ਸਤਨਾਮ ਸਿੰਘ ਬਖਸ਼ੀਵਾਲ, ਸਰਪੰਚ ਸੁਰਜੀਤ ਸਿੰਘ ਸਮਰਾ ਬਿਸ਼ਨਕੋਟ, ਰਛਪਾਲ ਸਿੰਘ ਮਾਨੇਪੁਰ, ਰਜਿੰਦਰ ਸਿੰਘ ਸਰਪੰਚ ਸਪਰਾਏ, ਸੁਬੇਗ ਸਿੰਘ ਮੱਲ੍ਹੀ ਸਾਲ੍ਹੇਚੱਕ, ਰਮਨ ਕੁਮਾਰ ਨੜਾਂਵਾਲੀ, ਜੁਗਰਾਜ ਸਿੰਘ ਸਰਪੰਚ ਛੋਹਣ, ਹਰਭਜਨ ਸਿੰਘ ਜੀਓੁਜੁਲਾਈ, ਮੰਗਲ ਸਿੰਘ ਸਰਪੰਚ ਸ਼ਹੂਰ, ਗੁਰਵਿੰਦਰ ਸਿੰਘ ਸ਼ਹੂਰ ਖੁਰਦ, ਸਰਦੂਲ ਸਿੰਘ ਮਾਲੇਮੂਆਂ, ਗਗਨਦੀਪ ਸਿੰਘ ਗੱਡੀਆਂ, ਗੁਰਮੀਤ ਸਿੰਘ ਦੋਸਤਪੁਰ ਸਮੇਤ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਰਹੇ।
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਬਟਾਲਾ ਵਲੋਂ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਪੰਜਾਬ ’ਚ ਸਾਰੇ ਧਰਮਾਂ ਲਈ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਕੰਮ ਭਗਵੰਤ ਮਾਨ ਸਰਕਾਰ ਨੇ ਕੀਤਾ : ਕੇਜਰੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।