17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਦਿਹਾਤੀ ਖੇਤਰ ’ਚ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 01-07-2026
ਗੁਰਦਾਸਪੁਰ, 30 ਜੂਨ (ਅਸ਼ੋਕ ਸਰਮਾ)-ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਮੋਟਰਾਂ ਦੀ ਸਪਲਾਈ 8 ਘੰਟੇ ਤੇ ਘਰੇਲੂ ਬਿਜਲੀ 24 ਘੰਟੇ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਉਸ ਦੇ ਉਲਟ ਇਸ ਵਾਰ ਦਿਹਾਤੀ ਖੇਤਰਾਂ ਵਿਚ ਘਰੇਲੂ ਬਿਜਲੀ ਨਾਮਾਤਰ ਆਉਣ ਤੋਂ ਇਲਾਵਾ ਮੋਟਰਾਂ ਦੀ ਬਿਜਲੀ 8 ਘੰਟੇ ਦੀ ਬਜਾਏ ਸਿਰਫ਼ 4 ਘੰਟੇ ਮਿਲ ਰਹੀ ਹੈ, ਜਿਸ ਨਾਲ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਸ਼ੇਖਵਾ ਸੀਨੀਅਰ ਮੀਤ ਪ੍ਰਧਾਨ ਪੱਗੜੀ ਸੰਭਾਲ ਜੱਟਾ ਲਹਿਰ ਪੰਜਾਬ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਦੇ ਬਿਜਲੀ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਤੇ ਪਾਣੀ ਤੋਂ ਬਿਨਾਂ ਲੱਗੀ ਝੋਨੇ ਦੀ ਫ਼ਸਲ ਤੇ ਕਮਾਦ ਸੁੱਕ ਰਿਹਾ ਹੈ। ਜਿਸ ਕਰਕੇ ਕਿਸਾਨਾਂ ਨੂੰ ਪਾਣੀ ਨਾ ਮਿਲਣ ਕਰਕੇ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਣ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਬਿਜਲੀ ਸਪਲਾਈ ਨਿਰੰਤਰ 8 ਘੰਟੇ ਨਹੀਂ ਮਿਲੀ ਤਾਂ ਪੱਗੜੀ ਸੰਭਾਲ ਜੱਟਾ ਲਹਿਰ ਵਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਅਜਿਹੀ ਸਥਿਤੀ ਬਣੀ ਹੈ ਕਿ ਘਰੇਲੂ ਬਿਜਲੀ ਨਾ ਮਿਲਣ ਕਰਕੇ ਬੱਚੇ, ਬਜ਼ੁਰਗ ਗਰਮੀ ਨਾਲ ਤੜਫ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਦੇ ਦਿਹਾਤੀ ਖੇਤਰਾਂ ’ਚ ਬਿਜਲੀ ਦੀ ਸਪਲਾਈ ਨਿਰੰਤਰ ਦੇਣਾ ਯਕੀਨੀ ਬਣਾਇਆ ਜਾਵੇ, ਜਿਸ ਨਾਲ ਜਿਥੇ ਕਿਸਾਨਾਂ ਦੀ ਫ਼ਸਲਾਂ ਬਚ ਸਕਣ, ਉਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ।
ਪਿਛਲੀ ਖ਼ਬਰ ਪਿੰਡ ਬੰਦੇਸ਼ਾ ਵਿਚ ਸਥਿਤ ਛੱਪੜ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੰਗ ਅਗਲੀ ਖ਼ਬਰ ਪ੍ਰਿੰਸੀਪਲ ਸੁਲੱਖਣ ਸਿੰਘ ਵਲੋਂ ਕਾਂਗਰਸੀ ਦੀ ਮਜ਼ਬੂਤੀ ਲਈ ਪਿੰਡ ਜਾਹਦਪੁਰ ’ਚ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।