19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕਸ਼ਯਪ ਰਾਜਪੂਤ ਸਭਾ ਪਠਾਨਕੋਟ ਵਲੋਂ 31 ਮੈਂਬਰੀ ਨਵੀਂ ਕਮੇਟੀ ਦਾ ਗਠਨ

ਅਜੀਤ ਡੈਸਕ 01-07-2026
ਪਠਾਨਕੋਟ, 30 ਜੂਨ (ਸੰਧੂ)-ਕਸ਼ਯਪ ਰਾਜਪੂਤ ਸਭਾ ਪਠਾਨਕੋਟ ਵਲੋਂ ਪ੍ਰਧਾਨ ਸੁਰੇਸ਼ ਬਿੱਟਾ ਦੀ ਅਗਵਾਈ ਹੇਠ ਕਰਵਾਏ ਸਨਮਾਨ ਸਮਾਗਮ ਦੌਰਾਨ 31 ਮੈਂਬਰੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੁਖਦੇਵ ਸਿੰਘ (ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ, ਫਤਿਹਗੜ੍ਹ ਸਾਹਿਬ) ਆਪਣੀ ਟੀਮ ਸਮੇਤ ਸ਼ਾਮਿਲ ਹੋਏ। ਇਸ ਮੌਕੇ ਬ੍ਰਿਜ ਮਹਿਰਾ, ਸੰਨੀ ਮਹਿਰਾ, ਸੁਖਵੀਰ ਸਿੰਘ ਅਤੇ ਤ੍ਰਿਲੋਚਨ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਪ੍ਰਧਾਨ ਸੁਰੇਸ਼ ਬਿੱਟਾ ਅਤੇ ਉਨ੍ਹਾਂ ਦੀ ਟੀਮ ਨੇ ਸਾਰੇ ਮਹਿਮਾਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ। ਸੁਰੇਸ਼ ਬਿੱਟਾ ਨੇ ਸਭਾ ਵਲੋਂ ਸਮਾਜ ਅਤੇ ਬਰਾਦਰੀ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਸੁਰੇਸ਼ ਮਹਿਰਾ ਨੇ ਕਿਹਾ ਕਿ ਸਭਾ ਦੀ ਮਜ਼ਬੂਤ ਪਹਿਚਾਣ ਪ੍ਰਧਾਨ ਸੁਰੇਸ਼ ਬਿੱਟਾ ਦੀ ਨਿਸ਼ਕਾਮ ਸੇਵਾ ਦਾ ਨਤੀਜਾ ਹੈ। ਸਮਾਗਮ ਦੌਰਾਨ ਨਗਰ ਨਿਗਮ ਦੇ ਨਵੇਂ ਐਮ.ਸੀ. ਪਾਰਸ ਮਹਿਰਾ, ਸੁਰਿੰਦਰ ਰਾਹੀ, ਦੀਪ ਮਹਿਰਾ ਅਤੇ ਨਿਤਿਨ ਮਹਿਰਾ ਨੂੰ ਵੀ ਸਨਮਾਨਿਤ ਕੀਤਾ ਗਿਆ। ਨਵੀਂ ਕਮੇਟੀ ਵਿਚ ਮਦਨ ਲਾਲ ਨੂੰ ਚੇਅਰਮੈਨ, ਜਤਿੰਦਰ ਮਹਿਰਾ ਨੂੰ ਵਾਈਸ ਚੇਅਰਮੈਨ, ਪ੍ਰਵੇਸ਼ ਮਹਿਰਾ ਅਤੇ ਵਿਨੋਦ ਮਹਿਰਾ ਨੂੰ ਸੀਨੀਅਰ ਉਪ ਪ੍ਰਧਾਨ, ਵਿਕਾਸ ਸਨੋਤਰਾ ਨੂੰ ਜਰਨਲ ਸਕੱਤਰ ਪੰਕਜ ਮਹਿਰਾ ਅਤੇ ਦੀਪਕ ਮਹਿਰਾ ਨੂੰ ਸਕੱਤਰ, ਸੁਦਰਸ਼ਨ ਮਹਿਰਾ ਨੂੰ ਕੈਸ਼ੀਅਰ, ਗੁਰਦੀਪ ਸਿੰਘ ਨੂੰ ਹੈੱਡ ਕੈਸ਼ੀਅਰ, ਰਾਜੀਵ ਅਤੇ ਗੁਰਮੀਤ ਸਿੰਘ ਨੂੰ ਪੀ.ਆਰ.ਓ., ਗੁਲਸ਼ਨ ਕੁਮਾਰ ਨੂੰ ਪ੍ਰੈਸ ਸਕੱਤਰ, ਰਾਜ ਕੁਮਾਰ ਅਤੇ ਪ੍ਰੀਤਮ ਮਹਿਰਾ ਨੂੰ ਮੰਦਿਰ ਤੇ ਹਾਲ ਇੰਚਾਰਜ ਨਿਯੁਕਤ ਕੀਤਾ ਗਿਆ। ਕੋਰ ਕੈਬਨਿਟ ਵਿਚ ਮੇਹਰ ਚੰਦ, ਪ੍ਰਵੀਨ ਮਹਿਰਾ, ਬਲਵਿੰਦਰ ਮਹਿਰਾ, ਅਜੀਤ ਮਹਿਰਾ, ਦੀਨਾਨਾਥ ਅਤੇ ਰਮੇਸ਼ ਮਹਿਰਾ ਨੂੰ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ ਰਮੇਸ਼, ਗੁਰਬਚਨ ਸਿੰਘ, ਮਦਨ ਲਾਲ, ਸੁਮੇਸ਼, ਅਸ਼ੋਕ, ਲੱਡੂ ਬਾਬਾ, ਪਵਨ ਮਹਿਰਾ ਅਤੇ ਮੋਹਨ ਲਾਲ ਨੂੰ ਸਰਪ੍ਰਸਤ, ਜਦਕਿ ਸ੍ਰੀਮਤੀ ਬਲਜਿੰਦਰ ਕੌਰ ਨੂੰ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਬਣਾਇਆ ਗਿਆ। ਅੰਤ ਵਿੱਚ ਪ੍ਰਧਾਨ ਸੁਰੇਸ਼ ਬਿੱਟਾ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਅਹੁਦੇਦਾਰ ਪੂਰੀ ਨਿਸ਼ਠਾ ਨਾਲ ਬਰਾਦਰੀ ਦੀ ਸੇਵਾ ਕਰਨਗੇ ਅਤੇ ਸਭਾ ਸਮਾਜ ਨੂੰ ਨਾਲ ਲੈ ਕੇ ਅੱਗੇ ਵਧਦੀ ਰਹੇਗੀ।
ਪਿਛਲੀ ਖ਼ਬਰ ਬਾਪੂ ਤਰਸੇਮ ਸਿੰਘ ਦੀ ਅਣਥੱਕ ਮਿਹਨਤ ਸਦਕਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਮੁੱਖ ਖੇਤਰੀ ਪਾਰਟੀ ਵਜੋਂ ਉੱਭਰੀ-ਜਥੇਦਾਰ... ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਸੜਕ ਯੋਜਨਾਵਾਂ ਨੂੰ ਆਪਣਾ ਦੱਸ ਕੇ ‘ਆਪ’ ਨੇਤਾ ਜਨਤਾ ਨੂੰ ਕਰ ਰਹੇ ਹਨ ਗੁੰਮਰਾਹ-ਦਿਨੇਸ਼ ਸਿੰਘ ਬੱਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।