10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਅਜੀਤ ਡੈਸਕ 02-07-2026
ਕਾਹਨੂੰਵਾਨ, 1 ਜੁਲਾਈ (ਨਿਸ਼ਾਨ ਸਿੰਘ ਚਾਹਲ)- ਬਲਾਕ ਕਾਹਨੂੰਵਾਨ ਦੇ ਸਰਕਾਰੀ ਸਕੂਲਾਂ ’ਚ ਮਿਡ-ਡੇ ਮੀਲ ਵਰਕਰਜ਼ ਵਲੋਂ ਤਨਖ਼ਾਹ ਭੱਤੇ ਵਿਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਸ਼ਹੀਦੀ ਪਾਰਕ ਕਾਹਨੂੰਵਾਨ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸਨ ਕੀਤਾ ਗਿਆ। ਰੋਸ ਪ੍ਰਦਰਸਨ ਦੌਰਾਨ ਮੁਲਾਜਮ ਆਗੂ ਹਰਜੀਤ ਸਿੰਘ ਕਾਹਨੂੰਵਾਨ ਤੇ ਸਤਿੰਦਰ ਕੁਮਾਰ ਤੋਂ ਇਲਾਵਾ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਵੜੈਚ ਅਤੇ ਸਟੇਟ ਆਗੂ ਨਿਰਮਲ ਜੀਤ ਕੌਰ ਚੱਕ ਸ਼ਰੀਫ਼ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਰਾਜ ਭਰ ਦੇ ਸਰਕਾਰੀ ਸਕੂਲਾਂ ਵਿਚ ਮਿਡ -ਡੇ ਮੀਲ ਪਕਾਉਣ ਦਾ ਕੰਮ ਕਰਦੀਆਂ ਔਰਤਾਂ ਨੂੰ ਬਹੁਤ ਹੀ ਘੱਟ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾ ਰਹੀ ਹੈ। ਮਹਿੰਗਾਈ ਦੇ ਇਸ ਦੌਰ ’ਚ ਏਨੀ ਤਨਖਾਹ ਦੇ ਨਾਲ ਘਰ ਦਾ ਗੁਜਾਰਾ ਭੱਤਾ ਚਲਾਉਣਾ ਬਹੁਤ ਔਖਾ ਹੈ, ਇਸ ਕਰਕੇ ਉਨ੍ਹਾਂ ਦੀ ਤਨਖ਼ਾਹ ’ਚ ਵਾਧਾ ਕੀਤਾ ਜਾਵੇ, ਉਨ੍ਹਾਂ ਦੀ ਜੀਵਨ ਬੀਮਾ ਕਰਨ ਤੇ ਵਰਦੀਆਂ ਦੇਣ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕੀਤਾ ਜਾਵੇ। ਯੂਨੀਅਨ ਆਗੂਆਂ ਆਗੂਆਂ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਇਹ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਤਾਂ ਉਹ ਆਪਣਾ ਕੰਮ ਛੱਡ ਕੇ ਸਰਕਾਰ ਦੇ ਖ਼ਿਲਾਫ਼ ਸੰਘਰਸ ਕਰਨ ਲਈ ਮਜਬੂਰ ਹੋਣਗੀਆਂ। ਰੋਸ ਧਰਨੇ ਨੂੰ ਰਣਜੀਤ, ਗੁਰਮੀਤ ਕੌਰ, ਬੂਈ ਢੇਸੀਆਂ, ਰਤਨ ਕੌਰ ਜਾਗੋਵਾਲ, ਮਨਜੀਤ ਕੌਰ ਫੁਲੜਾ, ਬਲਜੀਤ ਫੁੱਲੜਾ, ਰਾਜਵਿੰਦਰ ਕੌਰ ਗੁੰਨੋਪੁਰ, ਤਾਰੋ, ਰਾਜਰਾਣੀ, ਬਿੰਦੀਆ ਕਾਹਨੂੰਵਾਨ, ਪੂਜਾ ਨੂਨਾਂ, ਮੀਨਾ ਬਰਕਤਾਂ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਭੁਪਿੰਦਰ ਸਿੰਘ ਨਾਮਧਾਰੀ ਨੇ ਵਾਰਡ ਨੰਬਰ 30 ’ਚ ਲੋੜਵੰਦਾਂ ਦੀ ਕੀਤੀ ਮਦਦ ਅਗਲੀ ਖ਼ਬਰ 2027 ’ਚ ਬਟਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ- ਕਲਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।