01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਬੈਂਕ ਤੋਂ ਪੈਸੇ ਕਢਵਾ ਕੇ ਘਰ ਜਾ ਰਹੀ ਨੂੰਹ-ਸੱਸ ਤੋਂ 25 ਹਜ਼ਾਰ ਖੋਹੇ

ਅਜੀਤ ਡੈਸਕ 09-07-2026
ਬਟਾਲਾ, 8 ਜੁਲਾਈ (ਰਾਕੇਸ਼ ਰੇਖੀ)-ਬੈਂਕ ਤੋਂ ਪੈਸੇ ਕਢਵਾ ਕੇ ਘਰ ਜਾ ਰਹੀ ਨੂੰਹ ਸੱਸ ਤੋਂ ਮੋਟਰਸਾਇਕਲ ਸਵਾਰ 25 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਥਾਣਾ ਕਿਲ੍ਹਾ ਲਾਲ ਸਿੰਘ ਦੇ ਏ.ਐਸ.ਆਈ. ਮੰਗਲ ਸਿੰਘ ਨੇ ਦੱਸਿਆ ਕਿ ਪਿੰਡ ਮਿਰਜ਼ਾਜਾਨ ਦੀ ਰਹਿਣ ਵਾਲੀ ਦਲਬੀਰ ਕੌਰ ਪਤਨੀ ਕਸ਼ਮੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨੀਂ ਉਹ ਆਪਣੀ ਨੂੰਹ ਨੀਲਮ ਨਾਲ ਪੰਜਾਬ ਐਂਡ ਸਿੰਧ ਬੈਂਕ ਦੀ ਕਿਲ੍ਹਾ ਲਾਲ ਸਿੰਘ ਬ੍ਰਾਂਚ ’ਚੋਂ ਪੈਸੇ ਕਢਵਾਉਣ ਗਈ ਸੀ। ਉਸ ਨੇ ਬੈਂਕ ਤੋਂ 25 ਹਜ਼ਾਰ ਰੁਪਏ ਕਢਵਾ ਕੇ ਇਕ ਲਿਫਾਫੇ ਵਿਚ ਪਾ ਲਏ। ਉਹ ਦੋਵੇਂ ਜਣੀਆਂ ਘਰ ਜਾਣ ਲਈ ਬੱਸ ਫੜ੍ਹਣ ਵਾਸਤੇ ਪੈਦਲ ਕਿਲ੍ਹਾ ਲਾਲ ਸਿੰਘ ਦੇ ਬੱਸ ਸਟੈਂਡ ਵੱਲ ਆ ਰਹੀਆਂ ਸੀ। ਦਲਬੀਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਨੂੰਹ ਉਸ ਤੋਂ ਅੱਗੇ ਜਾ ਰਹੀ ਸੀ ਤੇ ਉਹ ਪੈਸਿਆਂ ਵਾਲਾ ਲਿਫਾਫਾ ਫੜੀ ਪਿੱਛੇ ਚਲ ਰਹੀ ਸੀ। ਕਰੀਬ 10:30 ਵਜੇ ਡੇਰਾ ਬਾਬਾ ਨਾਨਕ ਵਲੋਂ ਮੋਟਰਸਾਇਕਲ ’ਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ੳਸਦੇ ਹੱਥੋਂ ਪੈਸਿਆਂ ਵਾਲਾ ਲਿਫਾਫਾ ਖੋਹ ਕੇ ਫਰਾਰ ਹੋ ਗਏ। ਲਿਫਾਫੇ ਵਿਚ 25 ਹਜ਼ਾਰ ਰੁਪਏ ਤੋਂ ਇਲਾਵਾ ਉਸ ਦਾ ਮੋਬਾਇਲ ਫੋਨ, ਆਧਾਰ ਕਾਰਡ ਤੇ ਬੈਂਕ ਦੀ ਪਾਸਬੁੱਕ ਵੀ ਸੀ। ਪੁਲਿਸ ਨੇ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ 17 ਦੀ ਚੰਡੀਗੜ੍ਹ ਮਹਾਂਰੈਲੀ ’ਚ ਪਾਵਰਕਾਮ ਪੈਨਸ਼ਨਰਜ਼ ਯੂਨੀਅਨ ਏਟਕ ਸ਼ਮੂਲੀਅਤ ਕਰੇਗੀ-ਉਦੀਪੁਰ ਅਗਲੀ ਖ਼ਬਰ ਗੁਰਦਾਸਪੁਰ ਮੰਡਲ ਅੰਦਰ ਮੰਡਲ ਲੇਖਾਕਾਰ ਦੀ ਅਸਾਮੀ ਲੰਬੇ ਸਮੇਂ ਤੋਂ ਖਾਲੀ ਹੋਣ ਕਰਕੇ ਪੈਨਸ਼ਨਰ ਹੋ ਰਹੇ ਪ੍ਰੇਸ਼ਾਨ-ਸੁਰਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।