08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਵਿਕਾਸ ਸੈਣੀ ਦੇ ਯਤਨਾਂ ਨਾਲ ਗਾਂਧੀ ਚੌਕ ਬਾਜ਼ਾਰ ’ਚ ਸੀਵਰੇਜ ਮੈਨਹੋਲ ਓਵਰਫਲੋ ਦੀ ਸਮੱਸਿਆ ਦਾ ਹੋਇਆ ਹੱਲ

ਅਜੀਤ ਡੈਸਕ 11-07-2026
ਪਠਾਨਕੋਟ, 10 ਜੁਲਾਈ (ਸੁਮਿਤ)- ਗਾਂਧੀ ਚੌਕ ਬਾਜ਼ਾਰ ’ਚ ਸੀਵਰੇਜ ਮੇਨਹੋਲ ਦੇ ਓਵਰਫਲੋ ਹੋਣ ਕਾਰਨ ਵਪਾਰੀਆਂ ਤੇ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਮੱਸਿਆ ਦੀ ਜਾਣਕਾਰੀ ਮਿਲਦੇ ਹੀ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਭਾਰੀ ਵਿਕਾਸ ਸੈਣੀ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਤੁਰੰਤ ਹੱਲ ਦੀ ਮੰਗ ਕੀਤੀ। ਵਿਕਾਸ ਸੈਣੀ ਦੀ ਪਹਿਲ ‘ਤੇ ਨਗਰ ਨਿਗਮ ਨੇ ਸੁਪਰ ਸਕਰ ਮਸ਼ੀਨ ਦੀ ਮਦਦ ਨਾਲ ਮੇਨਹੋਲ ਦੀ ਸਫ਼ਾਈ ਕਰਵਾਈ, ਜਿਸ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਓਵਰਫਲੋ ਦੀ ਸਮੱਸਿਆ ਦਾ ਹੱਲ ਹੋ ਗਿਆ। ਸਮੱਸਿਆ ਦੂਰ ਹੋਣ ਤੋਂ ਬਾਅਦ ਬਾਜ਼ਾਰ ’ਚ ਮੁੜ ਆਮ ਹਾਲਾਤ ਬਹਾਲ ਹੋ ਗਏ ਤੇ ਵਪਾਰੀਆਂ ਨੇ ਰਾਹਤ ਮਹਿਸੂਸ ਕੀਤੀ। ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਮਨਿੰਦਰ ਸਿੰਘ ਨੇ ਵਿਕਾਸ ਸੈਣੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਗਰਮੀ ਸਦਕਾ ਵਪਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨਗਰ ਨਿਗਮ ਤੇ ਸਬੰਧਿਤ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਤੇ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਲੋਕ ਹਿੱਤ ਨਾਲ ਜੁੜੇ ਮਸਲਿਆਂ ਦਾ ਇਸੇ ਤਰ੍ਹਾਂ ਤਤਪਰਤਾ ਨਾਲ ਹੱਲ ਕੀਤਾ ਜਾਵੇਗਾ।
ਪਿਛਲੀ ਖ਼ਬਰ ਰਾਏਕੋਟ-ਮਲੇਰਕੋਟਲਾ ਰੋਡ ਦੇ ਕਿਨਾਰੇ ਮਿੱਟੀ ਤੋਂ ਸੱਖਣੇ, ਗੁਣਵੱਤਾ ’ਤੇ ਉੱਠੇ ਸਵਾਲ ਅਗਲੀ ਖ਼ਬਰ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਭੱਜੀ ਸਰਕਾਰ ਆਪਣੇ ਸਿਆਸੀ ਹਿਤਾਂ ਲਈ ਵਰਤ ਕੇ ਛੱਡੇ ਮੁਲਾਜ਼ਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।