ਪਠਾਨਕੋਟ, 17 ਜੁਲਾਈ (ਸੰਧੂ)-ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ 108ਵੀਂ ਵਰ੍ਹੇਗੰਢ ਮੌਕੇ ਹਾਂਗਕਾਂਗ ਵਿਚ ਹੋਏ ਅੰਤਰਰਾਸ਼ਟਰੀ ਸਮਾਗਮ ਵਿਚ ਸ਼ਮੂਲੀਅਤ ਕਰਕੇ ਪਰਤੇ ਡਿਸਟ੍ਰਿਕਟ ਗਵਰਨਰ ਲਾਇਨ ਜੀ.ਐਸ. ਭਾਟੀਆ, ਫਰਸਟ ਵਾਈਸ ਡਿਸਟ੍ਰਿਕਟ ਗਵਰਨਰ ਲਾਇਨ ਰਾਜੀਵ ਖੋਸਲਾ ਅਤੇ ਸੈਕਿੰਡ ਵਾਈਸ ਡਿਸਟ੍ਰਿਕਟ ਗਵਰਨਰ ਲਾਇਨ ਰਾਜੀਵ ਵਿਗ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਫਰਸਟ ਲਾਇਨ ਲੇਡੀ ਰੋਜ਼ੀ ਭਾਟੀਆ, ਲਾਇਨ ਲੇਡੀ ਰਜਨੀ ਖੋਸਲਾ ਤੇ ਲਾਇਨ ਲੇਡੀ ਵੇਂਡੀ ਮੋਨਿਕਾ ਵਿਗ ਵੀ ਹਾਜ਼ਰ ਰਹੇ। ਸਮਾਗਮ ਵਿਚ ਲਾਇਨਜ਼ ਕਲੱਬ ਪਠਾਨਕੋਟ ਮੇਨ, ਪਠਾਨਕੋਟ ਗ੍ਰੇਟਰ, ਪਠਾਨਕੋਟ ਪ੍ਰਾਈਡ, ਸੁਜਾਨਪੁਰ ਸਮੇਤ ਅੰਮ੍ਰਿਤਸਰ, ਜਲੰਧਰ, ਫਗਵਾੜਾ, ਗੁਰਦਾਸਪੁਰ ਅਤੇ ਹੋਰ ਕਲੱਬਾਂ ਦੇ ਕਰੀਬ 200 ਤੋਂ ਵੱਧ ਮੈਂਬਰਾਂ ਨੇ ਸ਼ਿਰਕਤ ਕੀਤੀ। ਲਾਇਨ ਜੀ.ਐਸ. ਭਾਟੀਆ ਨੇ ਕਿਹਾ ਕਿ ਹਾਂਗਕਾਂਗ ਵਿਚ ਡਿਸਟ੍ਰਿਕਟ 321-ਡੀ ਦੇ ਸੇਵਾ ਕਾਰਜਾਂ ਦੀ ਵਿਸ਼ਵ ਪੱਧਰ ‘ਤੇ ਸ਼ਲਾਘਾ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਿਹਤ, ਸਿੱਖਿਆ ਅਤੇ ਵਾਤਾਵਰਣ ਨਾਲ ਸਬੰਧਿਤ ਕਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਲਾਇਨ ਰਾਜੀਵ ਖੋਸਲਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਸੇਵਾ ਕਾਰਜਾਂ ਵਿਚ ਹੋਰ ਵੱਧ ਜੋਸ਼ ਨਾਲ ਕੰਮ ਕਰਨ ਦਾ ਸੱਦਾ ਦਿੱਤਾ, ਜਦਕਿ ਲਾਇਨ ਰਾਜੀਵ ਵਿਗ ਨੇ ਹਾਂਗਕਾਂਗ ਦੇ ਤਜਰਬੇ ਸਾਂਝੇ ਕਰਦਿਆਂ ਡਿਸਟ੍ਰਿਕਟ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ‘ਤੇ ਕੰਮ ਕਰਨ ਦੀ ਗੱਲ ਕਹੀ। ਇਸ ਮੌਕੇ ਇਮੀਡੀਏਟ ਡਿਸਟ੍ਰਿਕਟ ਗਵਰਨਰ ਵੀ.ਐਮ. ਗੋਇਲ, ਪੀ.ਡੀ.ਜੀ. ਜਸਵਿੰਦਰ ਸਿੰਘ, ਨਵਨੀਤ ਸੇਠ, ਜੀ.ਐਸ. ਸੇਠੀ, ਰੀਜਨ ਚੇਅਰਮੈਨ ਰਾਜੇਸ਼ ਸ਼ਰਮਾ, ਰਿਤੇਸ਼ ਮਹਾਜਨ, ਵਿਨੋਦ ਮਹਾਜਨ, ਜ਼ੋਨ ਚੇਅਰਮੈਨ ਨਰਿੰਦਰ ਮਹਾਜਨ, ਵਿਨੋਦ ਮਹਾਜਨ, ਫੂਡ ਫਾਰ ਹੰਗਰ ਡਿਸਟ੍ਰਿਕਟ ਚੇਅਰਮੈਨ ਅਮਿਤ ਸ਼ਰਮਾ, ਚਰਨ ਕਮਲ ਸ਼ਰਮਾ, ਅਜੇ ਮਹਾਜਨ, ਜਨਕ ਸਿੰਘ, ਹਰਜੀਤ ਸਿੰਘ, ਡਾ: ਕੇ.ਡੀ. ਸਿੰਘ, ਵਿਜੇ ਵਰਮਾ, ਸੰਜੀਵ ਗੁਪਤਾ, ਸ਼ਰਨਜੀਤ ਸਿੰਘ, ਐਸ.ਡੀ. ਭੱਲਾ, ਸੁਭਾਸ਼ ਅਬਰੋਲ, ਸਤੀਸ਼ ਸ਼ਰਮਾ, ਸੋਨਾਲੀ ਗੁਪਤਾ, ਮਨਮੀਤ ਕੌਰ ਆਦਿ ਹਾਜ਼ਰ ਸਨ।